ਅੰਮ੍ਰਿਤਸਰ ''ਚ ਲੁੱਟ ਦੀ ਵੱਡੀ ਵਾਰਦਾਤ: ਲੁਟੇਰਿਆਂ ਨੇ ਕੁਲੈਕਸ਼ਨ ਏਜੰਟ ਕੋਲੋਂ 16 ਲੱਖ ਲੁੱਟੇ

Wednesday, Dec 02, 2020 - 03:21 PM (IST)

ਅੰਮ੍ਰਿਤਸਰ ''ਚ ਲੁੱਟ ਦੀ ਵੱਡੀ ਵਾਰਦਾਤ: ਲੁਟੇਰਿਆਂ ਨੇ ਕੁਲੈਕਸ਼ਨ ਏਜੰਟ ਕੋਲੋਂ 16 ਲੱਖ ਲੁੱਟੇ

ਅੰਮ੍ਰਿਤਸਰ (ਸੰਜੀਵ, ਜ.ਬ): ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਰਿੰਗ ਰੋਡ ਤੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਨਿਰਮਾ ਕੰਪਨੀ ਦੇ ਕੁਲੈਕਸ਼ਨ ਏਜੰਟ ਤੋਂ ਦਾਤਰ ਦੀ ਨੋਕ 'ਤੇ 16 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦਾ ਸ਼ਿਕਾਰ ਹੋਇਆ ਗੁਰਮੀਤ ਸਿੰਘ ਕੰਪਨੀ ਦੇ ਪੈਸੇ ਬੈਂਕ 'ਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਸੀ. ਪੀ. ਸੁਖਵਿੰਦਰ ਸਿੰਘ, ਏ. ਡੀ. ਸੀ. ਹਰਪਾਲ ਸਿੰਘ ਅਤੇ ਇੰਸਪੈਕਟਰ ਨੀਰਜ ਕੁਮਾਰ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਜਦੋਂ 16 ਲੱਖ ਰੁਪਏ ਲੈ ਕੇ ਸ਼ੇਰਾਂਵਾਲਾ ਗੇਟ ਦੇ ਨੇੜੇ ਜਾ ਰਿਹਾ ਸੀ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਵੇਂ ਹੀ ਉਹ ਸੜਕ 'ਤੇ ਡਿਗਿਆ ਤਾਂ ਉਨ੍ਹਾਂ 'ਚੋਂ ਇਕ ਨੇ ਉਸ 'ਤੇ ਤੇਜ਼ਧਾਰ ਹਥਿਆਰ ਤਾਣ ਦਿੱਤਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਡੀ. ਸੀ. ਪੀ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਵਾਰਦਾਤ ਵਾਲੀ ਥਾਂ ਦੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਰਾਹੀਂ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਕਿਸਾਨਾਂ ਦੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ, ਇੰਝ ਕਰਨਗੇ ਕਾਨੂੰਨੀ ਮਦਦ


author

Baljeet Kaur

Content Editor

Related News