ਲੋਕ ਇਨਸਾਫ਼ ਪਾਰਟੀ ਦਲਿਤਾਂ ਨੂੰ ਦਿਵਾਏਗੀ ਉਨ੍ਹਾਂ ਦੇ ਹੱਕ : ਮਾਹਲ

Saturday, Sep 12, 2020 - 03:28 PM (IST)

ਅੰਮ੍ਰਿਤਸਰ (ਅਨਜਾਣ) : ਸਕਾਲਰਸ਼ਿਪ ਮਾਮਲੇ 'ਚ ਲੋਕ ਇਨਸਾਫ਼ ਪਾਰਟੀ, ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ 16 ਸਤੰਬਰ ਨੂੰ '3 ਟੈਰ, 2 ਪੈਰ, ਸਾਧੂ ਤੇਰੀ ਨਹੀਂ ਖੈਰ' ਦੇ ਨਾਮ ਹੇਠ ਦਲਿਤਾਂ ਨੂੰ ਉਨ੍ਹਾਂ ਦਾ ਹੱਕ ਦਿਵਾਏਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਕੌਰ ਕਮੇਟੀ ਦੇ ਮੈਂਬਰ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਇਹ ਵੀ ਪੜ੍ਹੋ: ਸਤਿਕਾਰ ਕਮੇਟੀਆਂ 'ਤੇ ਭੜਕੇ ਲੌਂਗੋਵਾਲ, ਕਿਹਾ- 'ਇਹ ਦੱਸੋ ਪਾਵਨ ਸਰੂਪਾਂ ਕਿੱਥੇ ਨੇ'

ਮਾਹਲ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਵਿਚਰ ਕੇ ਦਲਿਤ ਵਿਦਿਆਰਥੀਆਂ ਨੂੰ ਵੀ ਨਾਲ ਲਾਮਬੰਦ ਕਰਨਾ ਹੈ ਤੇ ਧਰਮਸਰੋਤ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੈ। ਇਸ ਲਈ ਤਿੰਨ ਟਾਇਰਾਂ ਵਾਲੇ ਥ੍ਰੀ ਵੀਲਰਾਂ 'ਤੇ ਬੈਂਸ ਭਰਾ ਤੇ ਪਾਰਟੀ ਵਰਕਰ ਘਰ-ਘਰ ਜਾਣਗੇ ਤੇ ਰਾਤ ਵੀ ਦਲਿਤ ਵਿਦਿਆਰਥੀਆਂ ਦੇ ਘਰਾਂ 'ਚ ਬਿਤਾਈ ਜਾਵੇਗੀ। ਉਨ੍ਹਾਂ ਕਿਹਾ ਕਿ ਧਰਮਸਰੋਤ ਦੀ ਇਸ ਘਿਨੌਣੀ ਹਰਕਤ 'ਤੇ ਪਿਛਲੇ ਦਿਨੀਂ ਵੀ ਲੋਕ ਇਨਸਾਫ਼ ਪਾਰਟੀ ਪਟਿਆਲੇ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਈ ਸੀ ਪਰ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਲਾਠੀਚਾਰਜ ਕਰਨ ਤੋਂ ਸਾਫ਼ ਹੁੰਦਾ ਹੈ ਕਿ ਸਾਧੂ ਸਿੰਘ ਧਰਮ ਸਰੋਤ ਨੂੰ ਸਰਕਾਰ ਦੀ ਪੂਰੀ ਸ਼ਹਿ ਹੈ ਤੇ ਇਸਦਾ ਹਿੱਸਾ ਸਰਕਾਰ ਨੂੰ ਵੀ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪਾਰਟੀ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਜਾਂਦੀ ਉਨਾਂ ਸਮਾਂ ਚੈਨ ਨਾਲ ਨਹੀਂ ਬੈਠੇਗੀ।

ਇਹ ਵੀ ਪੜ੍ਹੋ:  26 ਸੂਬਿਆਂ ਸਮੇਤ ਪੰਜਾਬ ਬਣੇਗਾ 'ਇਕ ਦੇਸ਼, ਇਕ ਰਾਸ਼ਨ ਕਾਰਡ' ਲਾਗੂ ਕਰਨ ਵਾਲਾ ਸੂਬਾ


Baljeet Kaur

Content Editor

Related News