ਪਾਵਨ ਸਰੂਪਾਂ ਦੇ ਮਾਮਲੇ ''ਚ ਸ਼੍ਰੋਮਣੀ ਕਮੇਟੀ ਨੇ ਬਦਲੇ ਗਿਰਗਿਟ ਵਾਂਗ ਰੰਗ : ਖ਼ਾਲਸਾ

Monday, Sep 07, 2020 - 12:07 PM (IST)

ਪਾਵਨ ਸਰੂਪਾਂ ਦੇ ਮਾਮਲੇ ''ਚ ਸ਼੍ਰੋਮਣੀ ਕਮੇਟੀ ਨੇ ਬਦਲੇ ਗਿਰਗਿਟ ਵਾਂਗ ਰੰਗ : ਖ਼ਾਲਸਾ

ਅੰਮ੍ਰਿਤਸਰ (ਅਨਜਾਣ) : ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 328 ਸਰੂਪਾਂ ਦਾ ਲਾਪਤਾ ਹੋ ਜਾਣ ਸਬੰਧੀ ਦੋਸ਼ੀਆਂ 'ਤੇ ਫ਼ੌਜਦਾਰੀ ਕੇਸਾਂ ਦੀ ਕਾਰਵਾਈ ਦਾ ਫ਼ੈਸਲਾ ਵਾਪਸ ਲੈਣਾ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਦਾ ਗਿਰਗਿਟ ਵਾਂਗ ਰੰਗ ਬਦਲਣ ਦੇ ਬਰਾਬਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਫ਼ੌਜਦਾਰੀ ਮੁਕੱਦਮਿਆਂ ਤੋਂ ਮੁੱਕਰਨਾ ਸਿਰਫ਼ ਬਾਦਲਾਂ ਤੇ ਉਨ੍ਹਾਂ ਦੇ ਕੁੰਨਭੇ ਨੂੰ ਬਚਾਉਣ ਦੀ ਚਾਲ ਹੈ ਕਿਉਂਕਿ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਇਸ ਦੇ ਨਾਲ ਲਪੇਟੇ 'ਚ ਆਉਂਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਬਾਦਲਾਂ ਦੇ ਖ਼ਾਸ ਹਨ। 

ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਕਿ ਜਾਂਚ ਰਿਪੋਰਟ 'ਚ ਇਹ ਪਤਾ ਨਹੀਂ ਲੱਗ ਸਕਿਆ ਕਿ ਲਾਪਤਾ ਹੋਏ ਪਾਵਨ ਸਰੂਪ ਕਿੱਥੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਨੇ ਵੀ ਇਹੋ ਬਿਆਨ ਦਿੱਤਾ ਤੇ ਜਦ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੇ ਇਸ ਫ਼ੈਸਲੇ ਨੂੰ ਨਾਮਨਜ਼ੂਰ ਕਰ ਦਿੱਤਾ ਤਾਂ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਪਾਵਨ ਸਰੂਪ ਦਿੱਤੇ ਗਏ ਹਨ ਲਾਪਤਾ ਨਹੀਂ ਹੋਏ। ਇਹ ਸਿਰਫ਼ ਮੁਲਾਜ਼ਮਾ ਨੇ ਲਾਲਚ ਖਾਤਰ ਕੀਤਾ ਹੈ। ਜੇ ਸਰੂਪ ਦਿੱਤੇ ਗਏ ਨੇ ਤਾਂ ਕਿਸ ਨੂੰ ਦਿੱਤੇ ਗਏ ਨੇ ਤੇ ਕਦੋਂ ਦਿੱਤੇ ਗਏ ਨੇ ਅਤੇ ਕਿਸ ਦੇ ਕਹਿਣ 'ਤੇ ਦਿੱਤੇ ਗਏ, ਇਸਦਾ ਕੋਈ ਜਵਾਬ ਹੈ ਕਮੇਟੀ ਕੋਲ? ਸਾਨੂੰ ਇਹ ਵੀ ਖ਼ਦਸ਼ਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਯੂ-ਟਰਨ ਲੈਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਕਿ ਜਿਨ੍ਹਾਂ ਕਰਮਚਾਰੀਆਂ 'ਤੇ ਫ਼ੌਜਦਾਰੀ ਮੁਕੱਦਮੇ ਕੀਤੇ ਜਾਣੇ ਸਨ ਉਨ੍ਹਾਂ ਵਲੋਂ ਅਲਟੀਮੇਟਮ ਦਿੱਤਾ ਗਿਆ ਹੋਵੇ ਕਿ ਜੇਕਰ ਸਾਡੇ 'ਤੇ ਕੋਈ ਕਾਰਵਾਈ ਹੋਈ ਤਾਂ ਅਸੀਂ ਸ਼੍ਰੋਮਣੀ ਕਮੇਟੀ ਦਾ ਸਰੂਪਾਂ ਸਬੰਧੀ ਸਾਰਾ ਪੋਲ ਖੋਲ•ਦੇਵਾਂਗੇ। ਉਨ੍ਹਾਂ ਕਿਹਾ ਕਿ ਚਿਰਾਗ ਦੇ ਜਿੰਨ ਵਾਂਗ ਲਿਫ਼ਾਫ਼ੇ 'ਚੋਂ ਨਿਕਲੇ ਆਗੂਆਂ ਨੇ ਵੀ ਆਪਣੇ ਆਕਾਵਾਂ ਦੀ ਬੋਲੀ ਬੋਲਣੀ ਹੈ। 

ਇਹ ਵੀ ਪੜ੍ਹੋ : ਵਰਦੀ ਦੀ ਧੌਂਸ ਦਿਖਾ ਕੇ ਕਾਂਸਟੇਬਲ ਬੀਬੀ ਕਰਦੀ ਸੀ ਤੰਗ, ਦੁਖੀ ਹੋ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਕਿਹਾ ਕਿ ਕੀ ਜਥੇਦਾਰ ਸਾਹਿਬ ਹੁਣ ਇਨ੍ਹਾਂ ਜ਼ਿੰਮੇਵਾਰ ਪ੍ਰਬੰਧਕਾਂ 'ਤੇ ਕੋਈ ਕਾਰਵਾਈ ਕਰਨਗੇ ਜਾਂ ਉਹ ਵੀ ਬਾਦਲਾਂ ਨੂੰ ਖ਼ੁਸ਼ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਨ੍ਹਾਂ ਨੂੰ ਸੇਵਾ ਲਗਾ ਕੇ ਮੁਆਫ਼ੀ ਦੇ ਦੇਣਗੇ ਤੇ ਇਹ ਕਹਿ ਦੇਣਗੇ ਕਿ ਮੇਰਾ ਕੰਮ ਜਾਂਚ ਰਿਪੋਰਟ ਸੌਂਪਣਾ ਸੀ ਬਾਕੀ ਸਜ਼ਾ ਦੇਣੀ ਜਾਂ ਨਾ ਦੇਣੀ ਸ਼੍ਰੋਮਣੀ ਕਮੇਟੀ ਦਾ ਕਰਤੱਵ ਹੈ। ਜੇ ਗੁਰੂ ਦਾ ਭੈਅ ਹੈ ਤਾਂ ਇਸ ਨਾਲੋਂ ਚੰਗਾ ਹੈ ਕਿ ਜਥੇਦਾਰ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਸਮੇਤ ਅਸਤੀਫ਼ੇ ਦੇ ਦੇਣ।


author

Baljeet Kaur

Content Editor

Related News