ਆਜ਼ਾਦੀ ਵੇਲੇ ਤੋਂ ਹੀ ਇਸ ਬਾਜ਼ਾਰ ’ਚ ਬਣਦੀ ਹੈ ‘ਲੋਹੜੀ ਦੀ ਮਠਿਆਈ’ (ਵੀਡੀਓ)

01/11/2019 5:28:45 PM

ਅੰਮ੍ਰਿਤਸਰ (ਸੁਮਿਤ ਖੰਨਾ) : ਲੋਹੜੀ ਦਾ ਤਿਉਹਾਰ ਪੰਜਾਬ ਤੇ ਪੰਜਾਬੀਆਂ ਲਈ ਖਾਸ ਮਹੱਤਵ ਰੱਖਦਾ। ਲੋਹੜੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ 'ਚ ਦੋ ਵਿਸ਼ੇਸ਼ ਬਾਜ਼ਾਰ ਦਹਾਕਿਆਂ ਤੋਂ ਚੱਲਦੇ ਆ ਰਹੇ ਹਨ, ਜਿਥੇ ਲੋਹੜੀ ਨਾਲ ਸਬੰਧਤ ਰਵਾਇਤੀ ਮਠਿਆਈਆਂ ਦੀ ਖਰੀਦਦਾਰੀ ਕਰਨ ਲਈ ਆਉਂਦੇ ਹਨ। ਜਾਣਕਾਰੀ ਮੁਤਾਬਕ ਲੋਹਗੜ੍ਹ ਗੇਟ 'ਚ ਸਥਿਤ ਇਹ ਮਿਠਾਈ ਦੀਆਂ ਦੁਕਾਨਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਚੱਲ ਰਹੀਆਂ ਹਨ। ਇਨ੍ਹਾਂ ਦੁਕਾਨਾਂ ਤੋਂ ਲੋਕ ਲੋਹੜੀ ਨਾਲ ਸਬੰਧਤ ਖਜੂਰਾਂ, ਗੱਚਕ, ਡ੍ਰਾਈ ਫਰੂਟ ਵਾਲੀ ਗੱਚਕ ਆਦਿ ਹੋਰ ਮਠਿਆਈਆਂ ਦੀ ਖਰੀਰਦਦਾਰੀ ਕਰਦੇ ਹਨ ਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। 

ਪੰਜਾਬ 'ਚ ਲੋਹੜੀ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਨੂੰ ਮੌਸਮ ਦੇ ਬਦਲਾਅ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।


Baljeet Kaur

Content Editor

Related News