ਜਲਿਆਂਵਾਲਾ ਬਾਗ ਦੀ ਨਵੀਨੀਕਰਨ ਖਿਲਾਫ ਕਿਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ

Monday, Jul 22, 2019 - 04:43 PM (IST)

ਜਲਿਆਂਵਾਲਾ ਬਾਗ ਦੀ ਨਵੀਨੀਕਰਨ ਖਿਲਾਫ ਕਿਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ

ਅੰਮ੍ਰਿਤਸਰ (ਗੁਰਪ੍ਰੀਤ) : ਕੀਰਤੀ ਕਿਸਾਨ ਯੂਨੀਅਨ ਦੀ ਵਲੋਂ ਅੰਮ੍ਰਿਤਸਰ ਦੇ ਮੇਨ ਚੌਕ ਭੰਡਾਰੀ ਪੁੱਲ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾ ਸਮੇਤ ਬਾਕੀ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ 'ਚ ਵਿਰਾਸਤੇ ਜਲਿਆਂਵਾਲਾ ਬਾਗ ਦੇ ਅੰਦਰ ਜੋ ਨਵੀਨੀਕਰਣ ਹੋ ਰਿਹਾ ਹੈ, ਉਸ ਨੂੰ ਰੋਕਿਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਐਂਟਰੀ ਟਿਕਟ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੈਫੂਦੀਨ ਕਿਚਲੂ, ਡਾ. ਸਆਿਪਾਲ, ਰਤਨਾ ਦੇਵੀ, ਮਟੋ ਆਦਿ ਜਲਿਆਂਵਾਲਾ ਬਾਗ ਨਾਲ ਸਬੰਧਤ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਇਤਿਹਾਸਕ ਥਾਵਾਂ 'ਤੇ ਇਤਿਹਾਸ ਲਿਖਤ ਬੋਰਡ ਲਗਾਏ ਜਾਣ। 

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਇਤਿਹਾਸ ਨਾਲ ਛੇੜਛਾੜ ਕਰਦਾ ਹੈ ਉਹ ਕਾਨੂੰਨ ਦਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਦੇ ਸ਼ਹੀਦੀ ਖੂਹ 'ਤੇ ਨੂੰ ਨਵੀਨੀਕਰਨ ਲਈ ਖਦੇੜਨ ਵਾਲੇ ਵਿਅਕਤੀਆਂ 'ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਜਲਿਆਂਵਾਲਾ ਬਾਗ ਨਾਲ ਕੋਈ ਛੇੜਛਾੜ ਕੀਤੀ ਗਈ ਤਾਂ ਕਮੇਟੀ ਵਲੋਂ ਮੀਟਿੰਗ ਕਰਕੇ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  


author

Baljeet Kaur

Content Editor

Related News