ਅੰਮ੍ਰਿਤਸਰ ਤੇ ਖਡੂਰ ਸਾਹਿਬ ''ਚ 2-2 ਬੈਲੇਟ ਮਸ਼ੀਨਾਂ ''ਤੇ ਹੋਵੇਗੀ ਵੋਟਿੰਗ
Saturday, May 18, 2019 - 03:11 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਚੋਣਾਂ 'ਚ ਇਕ ਹੀ ਵੋਟਿੰਗ ਮਸ਼ੀਨ ਦੀ ਵਰਤੋਂ ਹੁੰਦੀ ਤਾਂ ਤੁਸੀਂ ਕਈ ਵਾਰ ਵੇਖੀ ਸੁਣੀ ਹੋਵੇਗੀ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੇ ਖਡੂਰ ਸਾਹਿਬ 'ਚ ਵੋਟਰ ਦੋ-ਦੋ ਬੈਲੇਟ ਮਸ਼ੀਨਾਂ ਦਾ ਇਸਤੇਮਾਲ ਕਰਨਗੇ। ਇਨ੍ਹਾਂ ਦੋਵਾਂ ਸੀਟਾਂ 'ਤੇ ਵੋਟ ਪਾਉਣ ਲਈ ਵੋਟਰ ਦੇ ਸਾਹਮਣੇ ਦੋ-ਦੋ ਵੋਟਰ ਮਸ਼ੀਨਾਂ ਹੋਣਗੀਆਂ। ਦਰਸਅਲ, ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਮੈਦਾਨ 'ਚ ਹਨ ਜਦਕਿ ਇਕ ਬੈਲੇਟ ਮਸ਼ੀਨ 'ਤੇ ਨੋਟਾ ਸਮੇਤ 16 ਚੋਣ ਚਿੰਨ੍ਹ ਹੁੰਦੇ ਹਨ। 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ, ਜਿਸਦੇ ਲਈ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਦ ਕਰ ਲਏ ਗਏ ਹਨ। ਦੱਸ ਦੇਈਏ ਕਿ ਅਪਾਹਿਜ ਵੋਟਰਾਂ ਲਈ ਪ੍ਰਸ਼ਾਸਨ ਵਲੋਂ ਖਾਸ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।