ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਬਨਣ ਨਾਲ ਪਵਿੱਤਰ ਧਰਤੀ ਦਾ ਮਾਣ ਵਧਿਆ - ਪਹੂਵਿੰਡ

Wednesday, Jan 31, 2018 - 05:53 PM (IST)

ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਬਨਣ ਨਾਲ ਪਵਿੱਤਰ ਧਰਤੀ ਦਾ ਮਾਣ ਵਧਿਆ - ਪਹੂਵਿੰਡ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਪਿਛਲੇ ਦਿਨੀਂ ਅੰਮ੍ਰਿਤਸਰ ਸ਼ਹਿਰ ਦੇ ਨਵੇ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਇਸ ਨਿਯੁਕਤੀ ਨਾਲ ਪੂਰੇ ਮਾਝੇ ਅਤੇ ਖਾਸਕਰ ਪਿੰਡ ਪਹੂਵਿੰਡ ਦੀ ਧਰਤੀ ਦਾ ਮਾਣ ਵਧਿਆ ਹੈ। ਇਸ ਲਈ ਅਸੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦੇ ਤਹਿ ਦਿਲੋ ਧੰਨਵਾਦੀ ਹਾਂ। ਇਹ ਵਿਚਾਰ ਸਰਪੰਚ ਰਾਜਵੰਤ ਸਿੰਘ ਪਹੂਵਿੰਡ ਤੇ ਜ਼ਿਲਾ ਮੀਤ ਪ੍ਰਧਾਨ ਇੰਦਰਬੀਰ ਸਿੰਘ ਪਹੂਵਿੰਡ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸਕ ਨਗਰੀ ਪਹੂਵਿੰਡ ਦੇ ਜਮਪਲ ਕਰਮਜੀਤ ਸਿੰਘ ਰਿੰਟੂ ਨੂੰ ਇਹ ਮਾਣ ਹਾਸਲ ਹੈ ਕਿ ਉਹ ਗੁਰੂ ਨਗਰੀ ਅੰਮ੍ਰਿਤਸਰ ਦੇ ਪਹਿਲੇ ਸਿੱਖ ਮੇਅਰ ਬਣੇ ਹਨ। ਅਸੀਂ ਆਸ ਕਰਦੇ ਕਿ ਇਨ੍ਹਾਂ ਦੇ ਮੇਅਰ ਬਨਣ ਨਾਲ ਇਸ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਆਵੇਗੀ। ਇਸ ਮੌਕੇ ਕ੍ਰਿਸ਼ਨਪਾਲ ਜੱਜ, ਯਾਦਵਿੰਦਰ ਸਿੰਘ ਸਿੱਧੂ, ਗੁਲਸ਼ਨ ਕੁਮਾਰ ਅਲਗੋ, ਵਰਿੰਦਰ ਸਿੰਘ ਨੰਦਾ, ਪਲਵਿੰਦਰ ਸਿੰਘ ਲਾਡੀ, ਗੁਰਜੰਟ ਸਿੰਘ ਭਿੱਖੀਵਿੰਡ, ਇੰਦਰਜੀਤ ਸਿੰਘ ਖਾਲਸਾ, ਗੁਰਚੇਤ ਸਿੰਘ ਆਸਲ, ਗੁਰਸੇਵਕ ਸਿੰਘ ਬੂੜਚੰਦ, ਸੰਦੀਪ ਸਿੰਘ, ਆਦਿ ਹਾਜ਼ਰ ਸਨ ।


Related News