ਝੂਲੇ ਵਾਲਿਆਂ ''ਤੇ ਪਈ ਕੋਰੋਨਾ ਦੀ ਮਾਰ, ਰੋਟੀ ਨੂੰ ਵੀ ਤਰਸੇ (ਵੀਡੀਓ)
Tuesday, Jun 02, 2020 - 12:25 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਾਰੀ ਦੁਨੀਆਂ 'ਚ ਵੱਡਾ ਖਤਰਾ ਬਣ ਕੇ ਮੰਡਰਾ ਰਹੇ ਕੋਰੋਨਾ ਵਾਇਰਸ ਨੇ ਆਰਥਿਕ ਤੌਰ 'ਤੇ ਕਈ ਕਾਰੋਬਾਰੀਆਂ ਦਾ ਲੱਕ ਤੋੜ ਦਿੱਤਾ ਹੈ। ਸਿਰਫ ਢਾਈ ਮਹੀਨਿਆਂ ਦੌਰਾਨ ਇਸ ਵਾਇਰਸ ਦੇ 'ਕਾਲੇ ਸਾਏ' 'ਚ ਕਈ ਲੋਕ ਬੇਰੋਜ਼ਗਾਰ ਹੋ ਗਏ। ਇਨ੍ਹਾਂ 'ਚੋਂ ਇਕ ਹਨ ਮੇਲਿਆਂ 'ਚ ਝੂਲੇ ਲਗਾਉਣ ਵਾਲੇ, ਜੋ ਕੰਮ ਨਾ ਹੋਣ ਕਾਰਨ ਰੋਟੀ ਨੂੰ ਵੀ ਤਰਸ ਰਹੇ ਹਨ। ਕੋਰੋਨਾ ਕਾਰਨ ਪ੍ਰੰਪਰਾਗਤ ਮੇਲੇ ਲੱਗਣੇ ਬੰਦ ਹੋ ਗਏ ਹਨ, ਜਿਸ ਕਾਰਨ ਇਨ੍ਹਾਂ ਝੂਲਿਆਂ ਵਾਲਿਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਕੰਮ ਨਾ ਹੋਣ ਕਾਰਨ ਉਹ ਹੁਣ ਪੁਰਾਣਾ ਧੰਦਾ ਛੱਡ ਕੇ ਰਿਕਸ਼ਾ ਚਲਾਉਣ ਲੱਗ ਪਏ ਹਨ।
ਇਹ ਵੀ ਪੜ੍ਹੋ : ਤੰਬਾਕੂ 'ਤੇ ਭਗਤ ਰਵਿਦਾਸ ਜੀ ਦੀ ਤਸਵੀਰ ਛਾਪਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖਤ ਨੋਟਿਸ
ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ 'ਚ ਰਹਿਣ ਵਾਲੇ ਝੂਲੇ ਲਗਾਉਣ ਵਾਲਿਆਂ ਨੇ ਦੱਸਿਆ ਕਿ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਉਹ ਬੇਰੋਜ਼ਗਾਰ ਹਨ। ਹੁਣ ਵੀ ਉਹ ਜਦੋਂ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਹਨ ਤਾਂ ਪੁਲਸ ਵਾਲੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟ ਕੇ ਘਰ ਵਾਪਸ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਕਟ ਦੌਰਾਨ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੀ ਦੁਖ਼ਦ ਘਟਨਾ : ਭਰਾ ਨੇ 2 ਵੱਡੇ ਭਰਾਵਾਂ ਨੂੰ ਮਾਰੀਆਂ ਗੋਲ਼ੀਆਂ