ਜੇਲ ਦੀ ਕਾਲੀਆਂ ਭੇਡਾਂ ਕੈਦੀਆਂ ਨੂੰ ਦੇ ਰਹੀਆਂ ਸਨ ਗਲਤ ਚੀਜ਼ਾਂ, ਗ੍ਰਿਫ਼ਤਾਰ

10/02/2020 10:15:01 AM

ਅੰਮ੍ਰਿਤਸਰ (ਸੰਜੀਵ) : ਜੇਲ 'ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ ਵਾਰਡਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੇਲ ਪ੍ਰਸ਼ਾਸਨ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ 'ਚ ਆ ਚੁੱਕਿਆ ਹੈ । ਗ੍ਰਿਫ਼ਤਾਰ ਕੀਤੇ ਗਏ ਜੇਲ ਵਾਰਡਨਾਂ ਦੇ ਕਬਜ਼ੇ 'ਚੋਂ ਪੁਲਸ ਨੇ 4 ਮੋਬਾਇਲ ਫੋਨ, ਚਾਰਜਰ, ਨਸ਼ੇ ਵਾਲੀਆਂ 25 ਗੋਲੀਆਂ , 2 ਲਾਈਟਰ ਅਤੇ 4 ਸਿਲਵਰ ਪੇਪਰ ਬਰਾਮਦ ਕੀਤੇ ਹਨ । ਗ੍ਰਿਫ਼ਤਾਰ ਕੀਤੇ ਗਏ ਵਾਰਡਨਾਂ ਤੋਂ ਹੋਈ ਰਿਕਵਰੀ ਨੇ ਜਿੱਥੇ ਜੇਲ ਦੇ ਢਿੱਲੇ ਸੁਰੱਖਿਆ ਘੇਰੇ ਨੂੰ ਬੇਨਕਾਬ ਕੀਤਾ ਹੈ, ਉੱਥੇ ਹੀ ਇਹ ਪੂਰਾ ਮਾਮਲਾ ਜੇਲ 'ਚ ਚੱਲ ਰਹੇ ਭ੍ਰਿਸ਼ਟਾਚਾਰ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਜੇਲ ਵਾਰਡਨ ਜੋਬਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਅੱਜ ਚੌਕੀ ਫ਼ਤਿਹਪੁਰ ਦੀ ਪੁਲਸ ਨੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ 4 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ, ਜਿਨ੍ਹਾਂ ਤੋਂ ਇਨ੍ਹਾਂ 4 ਦਿਨਾਂ 'ਚ ਜੇਲ 'ਚ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਨੂੰ ਖੰਗਾਲਿਆ ਜਾਵੇਗਾ ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਖੇਮੇ 'ਚ ਹਲਚਲ!

ਮੁੱਢਲੀ ਜਾਂਚ 'ਚ ਹੋਏ ਖ਼ੁਲਾਸੇ 
ਪੁਲਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਾਰਡਨ ਜੋਬਨ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਹੋਈ ਪੁੱਛਗਿਛ ਤੋਂ ਬਾਅਦ ਵਾਰਡਨ ਸੁਖਦੇਵ ਸਿੰਘ, ਵਾਰਡਨ ਪ੍ਰਿਤਪਾਲ ਸਿੰਘ ਅਤੇ ਸਫਾਈ ਸੇਵਾਦਾਰ ਮਨਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ । ਉਨ੍ਹਾਂ ਮੰਨਿਆ ਕਿ ਇਹ ਤਿੰਨੇਂ ਵੀ ਉਨ੍ਹਾਂ ਦੇ ਸਾਥੀ ਹਨ ਅਤੇ ਉਹ ਸਾਰੇ ਮਿਲਕੇ ਕੈਦੀਆਂ ਨੂੰ ਨਸ਼ਾ ਅਤੇ ਮੋਬਾਇਲ ਸਪਲਾਈ ਕਰਨ ਦਾ ਕਾਰੋਬਾਰ ਚਲਾ ਰਹੇ ਸਨ, ਜਿਸ 'ਤੇ ਪੁਲਸ ਜਲਦ ਹੀ ਹੋਰ ਤਿੰਨਾਂ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ

ਗ੍ਰਿਫ਼ਤਾਰ ਕੀਤੇ ਗਏ ਵਾਰਡਨ ਡਿਊਟੀ ਤੋਂ ਸਸਪੈਂਡ 
ਮੋਬਾਇਲ ਫੋਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਜੇਲ ਕੰਪਲੈਕਸ 'ਚੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਜੇਲ ਵਾਰਡਨਾਂ ਨੂੰ ਤੁਰੰਤ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ । ਫੜੇ ਜਾਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਦੋਵਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਸੀ। ਹੁਣ ਅੱਗੇ ਦੀ ਜਾਂਚ ਪੁਲਸ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਇਹ ਕਹਿਣਾ ਹੈ ਪੁਲਸ ਦਾ 
ਚੌਕੀ ਫਤਾਹਪੁਰ ਦੇ ਇੰਚਾਰਜ ਐੱਸ . ਆਈ . ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਾਰਡਨ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ 5 ਅਕਤੂਬਰ ਤਕ ਜਾਂਚ ਲਈ ਪੁਲਸ ਰਿਮਾਂਡ 'ਤੇ ਲਏ ਗਏ ਹਨ । ਇਸ 'ਚ ਉਨ੍ਹਾਂ ਵਲੋਂ ਦੱਸੇ ਗਏ ਹੋਰ 3 ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਵਲੋਂ ਜੇਲ 'ਚ ਚਲਾਏ ਜਾ ਰਹੇ ਨੈੱਟਵਰਕ ਤੋਂ ਵੀ ਪਰਦਾ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ

ਇਹ ਕਹਿਣਾ ਹੈ ਜੇਲ ਸੁਪਰਡੈਂਟ ਦਾ 
ਜੇਲ ਸੁਪਰਡੈਂਟ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਫੜੇ ਗਏ ਦੋਵੇਂ ਵਾਰਡਨ ਪੁਲਸ ਹਵਾਲੇ ਕਰ ਦਿੱਤੇ ਗਏ ਹਨ । ਹੁਣ ਪੁਲਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਉਨ੍ਹਾਂ ਵੱਲੋਂ ਜੇਲ ਵਿਚ ਸਪਲਾਈ ਕੀਤੇ ਜਾਣ ਵਾਲੇ ਸਾਮਾਨ ਬਾਰੇ ਡੂੰਘਾਈ ਨਾਲ ਪੁੱਛਗਿਛ ਕਰੇਗੀ।
 


Baljeet Kaur

Content Editor

Related News