ਨਾਜਾਇਜ਼ ਇਮਾਰਤ ''ਤੇ ਚੱਲਿਆ ਵਿਭਾਗ ਦਾ ਪੀਲਾ ਪੰਜਾ
Friday, Jul 10, 2020 - 11:48 AM (IST)
ਅੰਮ੍ਰਿਤਸਰ (ਰਮਨ ਸ਼ਰਮਾ) : ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ 'ਚੇ ਐੱਮ.ਟੀ.ਪੀ. ਵਿਭਾਗ ਦੇ ਗ੍ਰੀਨ ਐਵੀਨਿਊ ਸਥਿਤ ਤਿੰਨ ਮੰਜ਼ਿਲਾਂ ਇਮਾਰਤ 'ਤੇ ਪੀਲਾ ਪੰਜਾ ਚਲਾਇਆ ਗਿਆ। ਇਮਾਰਤ ਦੀ ਪਿੱਛਲੇ ਕਾਫ਼ੀ ਸਮੇਤ ਤੋਂ ਸ਼ਿਕਾਇਤ ਆ ਰਹੀ ਸੀ। ਸ਼ਹਿਰ ਦੇ ਵੱਖ-ਵੱਖ ਨੇਤਾਵਾਂ ਦੀਆਂ ਵੀ ਇਸ ਬਿਲਡਿੰਗ ਨੂੰ ਲੈ ਕੇ ਸਿਫਾਰਿਸ਼ਾਂ ਆ ਰਹੀਆਂ ਸਨ ਪਰ ਸ਼ਿਕਾਇਤਾਂ ਦੇ ਅੱਗੇ ਐੱਮ.ਟੀ.ਪੀ. ਵਿਭਾਗ ਨੂੰ ਝੁਕਣਾ ਹੀ ਪਿਆ ਤੇ ਉਨ੍ਹਾਂ ਵਲੋਂ ਕਾਰਵਾਈ ਅਮਲ 'ਚ ਲਿਆਂਦੀ ਗਈ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਜਾਣਕਾਰੀ ਮੁਤਾਬਕ ਐੱਮ.ਟੀ.ਪੀ. ਨਰਿੰਦਰ ਸ਼ਰਮਾ ਦੀ ਅਗਵਾਈ 'ਚ ਏ.ਟੀ.ਪੀ. ਪਰਮਿੰਦਰਜੀਤ ਸਿੰਘ ਕ੍ਰਿਸ਼ਨਾ ਕੁਮਾਰੀ ਬਿਲਡਿੰਗ ਇੰਸਪੈਕਟਰ ਪਰਮਜੀਤ ਸਿੰਘ, ਕੁਲਵਿੰਦਰ ਕੌਰ ਪੁਲਸ ਪਾਰਟੀ ਸਮੇਤ ਉਕਤ ਇਮਾਰਤ 'ਤੇ ਕਾਰਵਾਈ ਮੌਕੇ ਕਾਰਜਕਾਰੀ ਮੈਜਿਸਟਰੇਟ ਰਤਨ ਜੀਤ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋਂ : ਕੁੜੀ ਨੂੰ ਆਪਣੇ ਪ੍ਰੇਮੀ 'ਤੇ ਭਰੋਸਾ ਕਰਨਾ ਪਿਆ ਮਹਿੰਗਾ, ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ