ਕਰੋੜਾਂ ਦੀ ਲਾਗਤ ਨਾਲ ਬਣਿਆ ਹਸਪਤਾਲ ਬਣ ਰਿਹਾ ਖੰਡਰ
Monday, Sep 30, 2019 - 03:56 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅਕਸਰ ਤੁਸੀਂ ਇਹ ਸੁਣਿਆ ਤੇ ਵੇਖਿਆ ਹੋਵੇਗਾ ਕਿ ਕਿਸੇ ਸਰਕਾਰੀ ਵਿਭਾਗ ਕੋਲ ਇਮਾਰਤ ਜਾਂ ਜ਼ਮੀਨ ਦੀ ਘਾਟ ਹੈ, ਜਿਸ ਕਾਰਨ ਉਹ ਕੰਮ ਨਹੀਂ ਕਰ ਪਾਉਂਦੇ। ਪਰ ਅੱਜ ਅਸੀਂ ਜੋ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕੁਝ ਵੱਖਰਾ ਹੈ। ਮਾਮਲਾ ਇਕ ਹਸਪਤਾਲ ਦਾ ਹੈ ਜੋ ਚੌਕ ਮਹਿਤਾ 'ਚ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਹਸਪਤਾਲ ਦੀ ਇਮਾਰਤ ਬਣ ਕੇ ਤਾਂ ਤਿਆਰ ਹੈ ਪਰ ਨਾ ਤਾਂ ਇਥੇ ਡਾਕਟਰ ਨੇ ਤੇ ਨਾ ਹੀ ਮਰੀਜ। ਅਕਾਲੀ ਸਰਕਾਰ ਸਮੇਂ ਇਸਨੂੰ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤੇ ਹੁਣ ਕਾਂਗਰਸ ਸਰਕਾਰ 'ਚ ਇਸਦਾ ਉਦਘਾਟਨ ਵੀ ਹੋਇਆ ਪਰ ਇਹ ਹਸਪਤਾਲ ਅਜੇ ਤੱਕ ਸ਼ੁਰੂ ਨਾ ਹੋ ਸਕਿਆ।
ਉਧਰ ਅੰਮ੍ਰਿਤਸਰ ਦੇ ਸਿਵਲ ਸਰਜਨ ਨੇ ਹਸਪਤਾਲ ਦੇ ਸ਼ੁਰੂ ਹੋਣ 'ਚ ਦੇਰੀ ਲਈ ਪੀਡਬਲਯੂਡੀ ਨੂੰ ਕਸੂਰਵਾਰ ਦੱਸਦਿਆਂ ਕਿਹਾ ਕਿ ਤਿਆਰ ਹੋਈ ਇਸ ਇਮਾਰਤ 'ਚ ਕੁਝ ਖਾਮੀਆਂ ਨੇ ਜਿਸ ਬਾਰੇ ਪੀਡਬਯੂਡੀ ਵਿਭਾਗ ਨੂੰ ਲਿਖਿਆ ਗਿਆ ਹੈ।