ਵਾਈ-ਫਾਈ ਤੇ CCTV ਕੈਮਰਿਆਂ ਵਾਲੀ ਟਰਾਲੀ ਹੋਲੇ-ਮੁਹੱਲੇ ''ਚ ਬਣੀ ਖਿੱਚ ਦਾ ਕੇਂਦਰ
Monday, Mar 18, 2019 - 01:35 PM (IST)
ਅੰਮ੍ਰਿਤਸਰ (ਸੁਮਿਤ)— ਹੋਲਾ-ਮੁਹੱਲਾ ਦੇ ਸ਼ੁਰੂ ਹੁੰਦੇ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਹੀ ਨਹੀਂ ਦੇਸ਼ ਭਰ ਤੋਂ ਸੰਗਤਾਂ ਗੁਰੂ ਘਰ ਵਿਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਹੁੰਮਹੁਮਾ ਕੇ ਪਹੁੰਚਣੀਆਂ ਸ਼ੁਰੂ ਗਈਆਂ ਹਨ। ਇਸ ਦੇ ਚਲਦਿਆਂ ਅੱਜ ਹਲਕਾ ਜੰਡਿਆਲਾ ਤੋਂ ਵੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਟ੍ਰੈਕਟਰ-ਟਰਾਲੀਆਂ ਤੇ ਗੱਢਿਆ 'ਤੇ ਜੈਕਾਰੇ ਬੋਲਦੇ ਹੋਏ ਰਵਾਨਾ ਹੋਈਆਂ। ਇਸ ਦੌਰਾਨ ਆਧੁਨਿਕ ਸੁਵਿਧਾਵਾਂ ਨਾਲ ਲੈਸ ਟ੍ਰੈਕਟਰ-ਟਰਾਲੀ ਸਾਰੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ।
ਇਹ ਯਾਤਰਾ ਹਰ ਸਾਲ ਇਸੇ ਤਰ੍ਹਾਂ ਹੀ ਹੁੰਮਹੁਮਾ ਕੇ ਹਲਕਾ ਜੰਡਿਆਲਾ ਤੋਂ ਰਵਾਨਾ ਹੁੰਦੀ ਹੈ ਤੇ ਹਰ ਸਾਲ ਇਸ ਯਾਤਰਾ ਵਿਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤੀ ਟਰਾਲੀ ਯਾਤਰਾ ਦਾ ਹਿੱਸਾ ਬਣਦੀ ਹੈ। ਇਸ ਤਰ੍ਹਾਂ ਇਸ ਵਾਰ ਵੀ ਇਹ ਟਰਾਲੀ ਤਿਆਰ ਕੀਤੀ ਗਈ ਹੈ, ਜਿਸ ਵਿਚ ਜਿੱਥੇ ਐਲ.ਈ.ਡੀ. ਲਾਈਟਾਂ ਲੱਗੀਆਂ ਹੋਈਆਂ ਹਨ, ਉਥੇ ਹੀ ਟਰਾਲੀ ਦੇ ਚਾਰੇ ਪਾਸੇ ਅਤੇ ਇਸ ਦੇ ਅੰਦਰ ਵੀ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਥੇ ਹੀ ਬੱਸ ਨਹੀਂ ਇਸ ਦੇ ਅੰਦਰ ਪੱਖਿਆਂ ਤੋਂ ਇਲਾਵਾ ਏ.ਸੀ. ਤੱਕ ਫਿੱਟ ਕੀਤਾ ਹੋਇਆ ਹੈ। ਮੋਬਾਈਲ ਚਾਰਜਰ ਲਈ ਪਲੱਗ ਦੇ ਨਾਲ-ਨਾਲ ਵਾਈ-ਫਾਈ ਵੀ ਲਗਾਇਆ ਗਿਆ ਹੈ। ਇਸ ਟਰਾਲੀ ਨੂੰ ਤਿਆਰ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਗਲੀ ਵਾਰੀ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਇਸ ਤੋਂ ਵੀ ਹੋਰ ਵਧੀਆਂ ਚੀਜਾਂ ਲਗਾ ਕੇ ਸੰਗਤਾਂ ਲਈ ਟਰਾਲੀ ਤਿਆਰ ਕੀਤੀ ਜਾਏਗੀ। ਇਸ ਮੌਕੇ ਅੰਮ੍ਰਿਤਸਰ ਤੋਂ ਅਕਾਲੀ ਕੌਂਸਲਰ ਨੇ ਸੰਗਤ ਨੂੰ ਸਿਰੋਪਾ ਦੇ ਕੇ ਰਵਾਨਾ ਕੀਤਾ।