ਹੁਣ ਨਹੀਂ ਦਿਖਾਈ ਦੇਣਗੇ ਹੈਰੀਟੇਜ ਸਟਰੀਟ ''ਤੇ ਲੱਗੇ ਗਿੱਧੇ-ਭੰਗੜੇ ਦੇ ਬੁੱਤ

02/02/2020 5:29:51 PM

ਅੰਮ੍ਰਿਤਸਰ (ਨੀਰਜ) : ਹੈਰੀਟੇਜ ਸਟਰੀਟ 'ਤੇ ਲੱਗੇ ਗਿੱਧੇ-ਭੰਗੜੇ ਦੇ ਬੁੱਤ ਨੂੰ ਹੁਣ ਤੁਹਾਨੂੰ ਨਹੀਂ ਦਿਖਾਈ ਦੇਣਗੇ। ਜ਼ਿਲਾ ਪ੍ਰਸ਼ਾਸਨ ਵਲੋਂ ਹੈਰੀਟੇਜ ਸਟਰੀਟ 'ਤੇ ਲੱਗੇ ਸਾਰੇ ਦਸ ਦੇ ਦਸ ਬੁੱਤਾਂ ਨੂੰ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਤਾਂ ਨੂੰ ਚੁੱਕਣ ਦੇ ਹੁਕਮ ਦਿੱਤੇ ਗਏ ਸਨ, ਜਿਸ ਦੇ ਬਾਅਦ ਪ੍ਰਸ਼ਾਸਨ ਪਿਛਲੇ ਤਿੰਨ ਦਿਨਾਂ ਤੋਂ ਬੁੱਤਾਂ ਨੂੰ ਚੁੱਕਣ ਦਾ ਕੰਮ ਕਰ ਰਿਹਾ ਸੀ। ਸ਼ਨੀਵਾਰ ਨੂੰ ਹੈਰੀਟੇਜ ਵਾਕ 'ਤੇ ਲੱਗੇ ਸਾਰੇ ਗਿੱਧੇ ਅਤੇ ਭੰਗੜੇ ਦੇ ਬੁੱਤ ਹਟਾ ਲਏ ਗਏ, ਜਿਨ੍ਹਾਂ ਨੂੰ ਟੂਰਿਜਮ ਵਿਭਾਗ ਦੇ ਦਫਤਰ 'ਚ ਰੱਖਿਆ ਗਿਆ ਹੈ। ਕੁਝ ਨੌਜਵਾਨਾਂ ਵਲੋਂ ਇਨ੍ਹਾਂ ਬੁੱਤਾਂ ਨੂੰ ਤੋੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਬੁੱਤਾਂ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਫਿਲਹਾਲ ਹੈਰੀਟੇਜ ਵਲੋਂ ਚੁੱਕੇ ਗਏ ਬੁੱਤਾਂ ਨੂੰ ਕਿੱਥੇ ਸਥਾਪਿਤ ਕੀਤਾ ਜਾਵੇਗਾ ਇਸ ਬਾਰੇ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ ਹੈ।


Baljeet Kaur

Content Editor

Related News