ਕੜਾਕੇ ਦੀ ਧੁੱਪ ਅਤੇ ਗਰਮੀ ਨਾਲ ਲੋਕਾਂ ਦਾ ਮੰਦਾ ਹਾਲ, 41 ਡਿਗਰੀ ਦੇ ਪਾਰ ਪਹੁੰਚਿਆ ਤਾਪਮਾਨ

Friday, May 10, 2019 - 11:10 AM (IST)

ਕੜਾਕੇ ਦੀ ਧੁੱਪ ਅਤੇ ਗਰਮੀ ਨਾਲ ਲੋਕਾਂ ਦਾ ਮੰਦਾ ਹਾਲ, 41 ਡਿਗਰੀ ਦੇ ਪਾਰ ਪਹੁੰਚਿਆ ਤਾਪਮਾਨ

ਅੰਮ੍ਰਿਤਸਰ (ਨਿਤਿਨ) : ਦਿਨੋ-ਦਿਨ ਵੱਧਦੀ ਰਹੀ ਗਰਮੀ ਨੇ ਲੋਕਾਂ ਦਾ ਮੰਦਾ ਹਾਲ ਕਰ ਕੇ ਰੱਖਿਆ ਹੋਇਆ ਹੈ। ਸ਼ਹਿਰ ਵਾਸੀ ਹੀ ਨਹੀਂ, ਹੁਣ ਤਾਂ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਗਰਮੀ ਦਾ ਕਹਿਰ ਝੱਲਣਾ ਪੈ ਰਿਹਾ ਹੈ, ਜਿਥੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਧੁੱਪ ਅਤੇ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਠੰਡੇ ਗੋਲੇ ਖਾਂਦੇ ਦੇਖਿਆ ਜਾ ਸਕਦਾ ਹੈ ਤਾਂ ਕਿਤੇ ਸ਼ਰਬਤ ਦੀਆਂ ਦੁਕਾਨਾਂ 'ਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਇਹੀ ਨਹੀਂ, ਗਰਮੀ ਤੋਂ ਬਚਣ ਲਈ ਨੌਨਿਹਾਲਾਂ ਨੂੰ ਵੀ ਆਈਸਕ੍ਰੀਮ ਦਾ ਸਹਾਰਾ ਲੈਣਾ ਪੈ ਰਿਹਾ ਹੈ। ਨਿੱਤ ਦਿਨ ਜਿਥੇ ਪਾਰਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਉਥੇ ਤੇਜ਼ ਧੁੱਪ ਨੇ ਵੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਆਲਮ ਇਹ ਹੈ ਕਿ ਸਵੇਰ ਸਮੇਂ ਤਾਪਮਾਨ 21 ਡਿਗਰੀ ਸੈਲਸੀਅਸ ਪਹੁੰਚ ਰਿਹਾ ਹੈ ਤਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੋਂ ਵੱਧ ਨੋਟ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਘੁੰਮਣ ਆਏ ਸੈਲਾਨੀ ਰਵੀ ਆਹੂਜਾ ਨੇ ਦੱਸਿਆ ਕਿ ਵੱਧਦੀ ਗਰਮੀ ਅਤੇ ਦਿਨ 'ਚ ਹੋ ਰਹੀ ਤੇਜ਼ ਧੁੱਪ ਨੇ ਮੰਦਾ ਹਾਲ ਕਰ ਕੇ ਰੱਖਿਆ ਹੋਇਆ ਹੈ, ਅਜਿਹੀ ਧੁੱਪ 'ਚ ਨਾ ਤਾਂ ਕਿਤੇ ਜਾ ਸਕਦੇ ਹਾਂ ਅਤੇ ਨਾ ਹੀ ਠੀਕ ਨਾਲ ਘੁੰਮ ਸਕਦੇ ਹਾਂ। ਉਥੇ ਦੇਸ਼ ਭਰ ਤੋਂ ਗੁਰੂ ਨਗਰੀ ਘੁੰਮਣ ਆਏ ਸੈਲਾਨੀਆਂ ਨੂੰ ਧੁੱਪ ਤੋਂ ਬਚਣ ਲਈ ਛੱਤਰੀਆਂ ਦਾ ਸਹਾਰਾ ਲੈਂਦਿਆਂ ਦੇਖਿਆ ਜਾ ਸਕਦਾ ਹੈ।


author

Baljeet Kaur

Content Editor

Related News