ਸਿਹਤ ਵਿਭਾਗ ਨੇ ਹੋਟਲ ਅਤੇ ਢਾਬਾ ਮਾਲਕਾਂ ਨੂੰ ਦਿੱਤੀ ਚਿਤਾਵਨੀ

Wednesday, Aug 02, 2017 - 02:03 PM (IST)

ਸਿਹਤ ਵਿਭਾਗ ਨੇ ਹੋਟਲ ਅਤੇ ਢਾਬਾ ਮਾਲਕਾਂ ਨੂੰ ਦਿੱਤੀ ਚਿਤਾਵਨੀ

ਅੰਮ੍ਰਿਤਸਰ, (ਸੁਮਿਤ ਖੰਨਾ) - ਫੂਡ ਸੇਫਟੀ ਐਕਟ ਤਹਿਤ ਹੁਣ ਅੰਮ੍ਰਿਤਸਰ 'ਚ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਇਸ ਮਾਮਲੇ 'ਚ ਅੱਜ ਅੰਮ੍ਰਿਤਸਰ 'ਚ ਸਿਹਤ ਵਿਭਾਗ ਨੇ ਹੋਟਲ ਮਾਲਕਾਂ ਅਤੇ ਢਾਬਾ ਮਾਲਕਾਂ ਨਾਲ ਇਕ ਮੀਟਿੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਉਹ ਆਉਣ ਵਾਲੇ ਦੋ ਹਫਤਿਆਂ 'ਚ ਫੂਡ ਸੈਫਟੀ ਐਕਟ ਦੇ ਜੋ ਨਿਯਮ ਹਨ ਉਨ੍ਹਾਂ ਨੂੰ ਲਾਗੂ ਕਰਨ ਜਿਸ ਨਾਲ ਇਸ ਐਕਟ ਦਾ ਪਾਲਣ ਹੋ ਸਕੇ। ਇਹ ਹੀ ਨਹੀਂ ਇਸ ਦੌਰਾਨ ਇਸ ਐਕਟ ਤਹਿਤ ਜੋ ਨਿਯਮ ਆਉਂਦੇ ਹਨ ਉਹ ਖਾਣਾ ਬਣਾਉਣ ਵਾਲੇ ਲੋਕਾਂ ਨੂੰ ਦੱਸੇ ਜਾਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਖਾਣੇ 'ਚ ਮਿਲਾਵਟ ਹੋ ਰਹੀ ਹੈ ਉਨ੍ਹਾਂ ਨਾਲ ਕਈ ਵੱਡੀਆਂ ਬੀਮਾਰੀਆਂ ਲੋਕਾਂ ਨੂੰ ਹੋ ਰਹੀਆਂ ਹੈ। ਜਿਸ ਦਾ ਕਾਰਨ ਬਾਸੀ ਖਾਣਾ ਅਤੇ ਖਾਣੇ 'ਚ ਮਿਲਾਵਟ ਪਾਈ ਗਈ ਹੈ। ਅੱਜ ਇਸ ਮੀਟਿੰਗ ਰਾਹੀ ਦੋ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਹੋਟਲ ਅਤੇ ਢਾਬਿਆਂ 'ਚ ਜਿੱਥੇ ਸਫਾਈ ਨਾਲ ਖਾਣਾ ਤਿਆਰ ਨਹੀਂ ਹੁੰਦਾ ਉਹ ਇਸ ਨੂੰ ਲਾਗੂ ਕਰਨ ਅਤੇ ਨਾਲ ਹੀ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਅਨੁਸਾਰ ਸਾਰੇ ਹੋਟਲ ਅਤੇ ਢਾਬੇ ਨੂੰ ਫੂਡ ਸੈਫਟੀ ਐਕਟ ਦਾ ਲਾਈਸੇਂਸ ਲੈਣਾ ਲਾਜ਼ਮੀ ਕਰ ਦਿੱਤਾ ਹੈ। ਜਿਸ ਨਾਲ ਇਸ ਐਕਟ ਤਹਿਤ ਖਾਣ ਦਾ ਸਾਮਾਨ ਤਿਆਰ ਹੋਵੇ ਅਤੇ ਬੀਮਾਰੀ ਤੋਂ ਬਚਿਆ ਜਾ ਸਕੇ। ਇਸ ਜਾਗਰੂਕ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਦੀ ਮਦਦ ਨਾਲ ਹੀ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ।


Related News