ਅੰਮ੍ਰਿਤਸਰ ਤੋਂ ਹਰਿਦੁਆਰ ਤੇ ਕੋਲਕਾਤਾ-ਨੰਗਲ ਡੈਮ ਦਰਮਿਆਨ ਚੱਲਣਗੀਆਂ ਫੈਸਟੀਵਲ ਸਪੈਸ਼ਲ ਟਰੇਨਾਂ

Thursday, Jan 14, 2021 - 11:57 AM (IST)

ਅੰਮ੍ਰਿਤਸਰ ਤੋਂ ਹਰਿਦੁਆਰ ਤੇ ਕੋਲਕਾਤਾ-ਨੰਗਲ ਡੈਮ ਦਰਮਿਆਨ ਚੱਲਣਗੀਆਂ ਫੈਸਟੀਵਲ ਸਪੈਸ਼ਲ ਟਰੇਨਾਂ

ਜਲੰਧਰ (ਗੁਲਸ਼ਨ) - ਰੇਲ ਯਾਤਰੀਆਂ ਦੀਆਂ ਸਹੁਲਤਾਂ ਲਈ ਰੇਲਵੇ ਵੱਲੋਂ ਹਰਿਦੁਆਰ-ਅੰਮ੍ਰਿਤਸਰ, ਕੋਲਕਾਤਾ-ਅੰਮ੍ਰਿਤਸਰ ਅਤੇ ਕੋਲਕਾਤਾ-ਨੰਗਲ ਡੈਮ ਦਰਮਿਆਨ ਫੈਸਟੀਵਲ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਜਿਸ ਦਾ ਸ਼ਡਿਊਲ ਇਸ ਤਰ੍ਹਾਂ ਹੈ :

ਟਰੇਨ ਨੰਬਰ 03005 ਹਾਵੜਾ-ਅੰਮ੍ਰਿਤਸਰ ਫੈਸਟੀਵਲ ਸਪੈਸ਼ਲ ਰੋਜ਼ਾਨਾ ਰੇਲਗੱਡੀ 18 ਤੋਂ 20 ਜਨਵਰੀ ਤੱਕ ਹਰੇਕ ਦਿਨ ਹਾਵੜਾ ਤੋਂ ਸ਼ਾਮ 7.15 ਵਜੇ ਚੱਲ ਕੇ ਤੀਜੇ ਦਿਨ ਸਵੇਰੇ 8.40 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦਿਸ਼ਾ ਵਿਚ 03006 ਅੰਮ੍ਰਿਤਸਰ-ਹਾਵੜਾ ਫੈਸਟੀਵਲ ਸਪੈਸ਼ਲ ਰੋਜ਼ਾਨਾ ਰੇਲ ਗੱਡੀ 20 ਤੋਂ 22 ਜਨਵਰੀ ਤੱਕ ਹਰੇਕ ਦਿਨ ਅੰਮ੍ਰਿਤਸਰ ਤੋਂ ਸ਼ਾਮ 6.25 ਵਜੇ ਚੱਲ ਕੇ ਤੀਜੇ ਦਿਨ ਸਵੇਰੇ 7.30 ਵਜੇ ਹਾਵੜਾ ਪਹੁੰਚੇਗੀ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਰਸਤੇ ਵਿਚ ਇਹ ਵਿਸ਼ੇਸ਼ ਰੇਲ ਗੱਡੀ ਵਰਧਮਾਨ-ਦੁਰਗਾਪੁਰ, ਰਾਣੀਗੰਜ, ਆਸਨਸੋਲ, ਚਿਤਰੰਜਨ, ਮਧੂਪੁਰ, ਜਸੀਦੀਹ, ਝਾਜਾ, ਕਿਊਲ, ਮੋਕਾਮਾ, ਬਖਤਿਆਰਪੁਰ, ਪਟਨਾ ਸਾਹਿਬ, ਪਟਨਾ, ਦਾਨਾਪੁਰ, ਆਰਾ, ਡੁਮਰਾਨ, ਬਕਸਰ, ਦਿਲਦਾਰਨਗਰ, ਜਮਨੀਆਂ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ, ਕਾਸ਼ੀ, ਵਾਰਾਨਸੀ, ਭਦੋਹੀ, ਜੰਘਈ, ਬਾਦਸ਼ਾਹਪੁਰ, ਪ੍ਰਤਾਪਗੜ੍ਹ, ਅਮੇਠੀ, ਗੌਰੀਗੰਜ, ਜੈਸ, ਰਾਏਬਰੇਲੀ, ਬਛਰਾਵਾਂ, ਲਖਨਊ, ਬਾਲਾਮਊ, ਹਰਦੋਈ, ਸ਼ਾਹਜਹਾਂਪੁਰ, ਬਰੇਲੀ, ਰਾਮਪੁਰ, ਮੁਰਾਦਾਬਾਦ, ਧਾਮਪੁਰ, ਨਗੀਨਾ, ਨਜੀਮਾਬਾਦ, ਲਕਸਰ, ਰੁੜਕੀ, ਸਹਾਰਨਪੁਰ, ਯਮੁਨਾਨਗਰ, ਜਗਾਧਰੀ, ਅੰਬਾਲਾ ਛਾਉਣੀ, ਰਾਜਪੁਰਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ ਛਾਉਣੀ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਂ ਵਿਚ ਰੁਕੇਗੀ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ

ਇਸੇ ਤਰ੍ਹਾਂ 02317 ਕੋਲਕਾਤਾ-ਅੰਮ੍ਰਿਤਸਰ ਫੈਸਟੀਵਲ ਸਪੈਸ਼ਲ ਰੇਲਗੱਡੀ 20 ਜਨਵਰੀ ਨੂੰ ਕੋਲਕਾਤਾ ਤੋਂ ਸਵੇਰੇ 7.40 ਵਜੇ ਚੱਲ ਕੇ ਦੂਜੇ ਦਿਨ ਸ਼ਾਮ 5.20 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦਿਸ਼ਾ ਵਿਚ 02318 ਅੰਮ੍ਰਿਤਸਰ-ਕੋਲਕਾਤਾ ਫੈਸਟੀਵਲ ਸਪੈਸ਼ਲ ਰੇਲਗੱਡੀ 22 ਜਨਵਰੀ ਨੂੰ ਅੰਮ੍ਰਿਤਸਰ ਤੋਂ ਸਵੇਰੇ 5.55 ਵਜੇ ਚੱਲ ਕੇ ਦੂਜੇ ਦਿਨ ਦੁਪਹਿਰ 2.45 ਵਜੇ ਕੋਲਕਾਤਾ ਪਹੁੰਚੇਗੀ।

ਰਸਤੇ ਵਿਚ ਇਹ ਵਿਸ਼ੇਸ਼ ਰੇਲ ਗੱਡੀ ਆਸਨਸੋਲ, ਮਧੂਪੁਰ, ਜਸੀਦੀਹ, ਝਾਜਾ, ਕਿਊਲ, ਮੋਕਾਮਾ, ਪਟਨਾ ਸਾਹਿਬ, ਪਟਨਾ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ, ਵਾਰਾਨਸੀ, ਸੁਲਤਾਨਪੁਰ, ਲਖਨਊ, ਬਰੇਲੀ, ਮੁਰਾਦਾਬਾਦ, ਨਜੀਮਾਬਾਦ, ਸਹਾਰਨਪੁਰ, ਅੰਬਾਲਾ ਛਾਉਣੀ, ਸਰਹਿੰਦ, ਲੁਧਿਆਣਾ, ਜਲੰਧਰ ਸਿਟੀ ਅਤੇ ਬਿਆਸ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਤੋਂ ਇਲਾਵਾ 02325 ਕੋਲਕਾਤਾ-ਨੰਗਲ ਡੈਮ ਫੈਸਟੀਵਲ ਸਪੈਸ਼ਲ ਰੇਲ ਗੱਡੀ 21 ਜਨਵਰੀ ਨੂੰ ਕੋਲਕਾਤਾ ਤੋਂ ਸਵੇਰੇ 7.40 ਵਜੇ ਚੱਲ ਕੇ ਦੂਜੇ ਦਿਨ ਸ਼ਾਮ 3.55 ਵਜੇ ਨੰਗਲ ਡੈਮ ਪਹੁੰਚੇਗੀ। ਵਾਪਸੀ ਦਿਸ਼ਾ ਵਿਚ 02326 ਨੰਗਲ ਡੈਮ-ਕੋਲਕਾਤਾ ਫੈਸਟੀਵਲ ਰੇਲ ਗੱਡੀ 23 ਜਨਵਰੀ ਨੂੰ ਨੰਗਲ ਡੈਮ ਤੋਂ ਸਵੇਰੇ 6.50 ਵਜੇ ਚੱਲ ਕੇ ਦੂਜੇ ਦਿਨ ਦੁਪਹਿਰ 2.45 ਵਜੇ ਕੋਲਕਾਤਾ ਪਹੁੰਚੇਗੀ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਰਸਤੇ ਵਿਚ ਇਹ ਵਿਸ਼ੇਸ਼ ਰੇਲ ਗੱਡੀ ਆਸਨਸੋਲ, ਜਸੀਦੀਹ, ਝਾਜਾ, ਕਿਊਲ, ਪਟਨਾ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ, ਵਾਰਾਨਸੀ, ਲਖਨਊ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਅੰਬਾਲਾ ਛਾਉਣੀ, ਸਰਹਿੰਦ, ਰੂਪਨਗਰ ਅਤੇ ਅਨੰਦਪੁਰ ਸਾਹਿਬ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।


author

rajwinder kaur

Content Editor

Related News