ਗੁਰਦੁਆਰਾ ਸਿੰਘ ਸਭਾ ''ਚੋਂ ਗੋਲਕ ਚੋਰੀ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

02/06/2019 4:23:52 PM

ਅੰਮ੍ਰਿਤਸਰ (ਸੁਮਿਤ ਖੰਨਾ) : ਵਿਕਾਸ ਨਗਰ ਖੰਡਵਾਲਾ ਛੇਹਰਟਾ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਦਾਖਲ ਹੋਏ 3 ਅਣਪਛਾਤੇ ਨੌਜਵਾਨਾਂ ਨੇ ਗੋਲਕ ਚੋਰੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਦੇ ਸਹਾਇਕ ਮੁਖੀ ਐੱਸ. ਆਈ. ਝਿਰਮਲ ਸਿੰਘ ਤੇ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। 

ਗੁਰਦੁਆਰਾ ਪ੍ਰਬੰਧਕਾਂ ਮੁਤਾਬਕ ਗੋਲਕ 'ਚ ਕਰੀਬ 9-10 ਹਜ਼ਾਰ ਦੀ ਨਕਦੀ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਐੱਸ. ਆਈ. ਝਿਰਮਲ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨ ਜੋ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ। ਰਾਤ ਕਰੀਬ ਸਵਾ 2 ਵਜੇ ਗੁਰਦੁਆਰਾ ਸਾਹਿਬ ਪੁੱਜੇ, ਦਰਵਾਜ਼ੇ ਦੀ ਕੁੰਡੀ ਤੋੜਨ ਮਗਰੋਂ ਢਾਈ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ। ਪਹਿਲਾਂ 2 ਨੌਜਵਾਨਾਂ ਅੰਦਰ ਦਾਖਲ ਹੋਏ, ਇਕ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਮਗਰੋਂ ਆਲੇ-ਦੁਆਲੇ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ, ਦੂਸਰੇ ਨੇ ਗੋਲਕ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ, ਨਾਕਾਮਯਾਬ ਰਹਿਣ ਮਗਰੋਂ ਤੀਸਰਾ ਨੌਜਵਾਨ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਸੀ, ਵੀ ਅੰਦਰ ਆਇਆ ਤੇ ਗੋਲਕ ਚੋਰੀ ਕਰਨ ਮਗਰੋਂ ਤਿੰਨੇ ਫਰਾਰ ਹੋ ਗਏ। ਐੱਸ. ਆਈ. ਝਿਰਮਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਨ੍ਹਾਂ ਚੋਰਾਂ ਦੇ ਚਿਹਰੇ ਸਾਫ ਨਹੀਂ ਦਿਖਾਈ ਦੇ ਰਹੇ, ਪੁਲਸ ਵੱਲੋਂ ਇਲਾਕੇ 'ਚ ਲੱਗੇ ਹੋਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Baljeet Kaur

Content Editor

Related News