ਲਾਪਰਵਾਹੀ : ਗ੍ਰੇਸ ਐਵੀਨਿਊ ''ਚ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਵੀ ਇਲਾਕਾ ਨਹੀਂ ਹੋਇਆ ਸੀਲ
Tuesday, Jun 02, 2020 - 09:42 AM (IST)
ਅੰਮ੍ਰਿਤਸਰ (ਜ.ਬ) : ਮਹਾਨਗਰ ਦੇ ਸਭ ਤੋਂ ਪਾਸ਼ ਇਲਾਕੇ ਲਾਰੈਂਸ ਰੋਡ 'ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਪਰ ਇਥੇ ਪ੍ਰਸ਼ਾਸਨ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਗ੍ਰੇਸ ਐਵੀਨਿਊ ਲਾਰੈਂਸ ਰੋਡ 'ਚ ਕੋਰੋਨਾ ਪਾਜ਼ੇਟਿਵ ਕੇਸ ਆਉਣ ਦੇ ਬਾਅਦ ਵੀ ਪ੍ਰਸ਼ਾਸਨ ਵਲੋਂ ਇਸ ਕਲੋਨੀ ਨੂੰ ਸੀਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਇਸ ਕਲੋਨੀ ਤੋਂ ਸਿਰਫ 50 ਮੀਟਰ ਦੀ ਦੂਰੀ 'ਤੇ ਲਾਰੈਂਸ ਰੋਡ ਪੁਲਸ ਚੌਕੀ ਵੀ ਹੈ। ਕਾਲੋਨੀ ਦੇ ਜ਼ਿੰਮੇਵਾਰ ਨਾਗਰਿਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਹੀ ਸਖਤ ਕਦਮ ਉਠਾ ਲਏ ਹਨ ਅਤੇ ਕਾਲੋਨੀ ਦੇ ਮੇਨ ਗੇਟ ਤੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਕਾਲੋਨੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਲਾਪਤਾ ਹੋਏ ਸੰਨੀ ਦਿਓਲ, ਪਤਾ ਦੱਸਣ ਵਾਲੇ ਦਿੱਤਾ ਜਾਵੇਗਾ ਇਨਾਮ
ਪਤਾ ਲੱਗਾ ਹੈ ਕਿ ਇਸ ਕਾਲੋਨੀ 'ਚ 42 ਸਾਲ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ, ਜਿਸ ਨੇ ਖੁਦ ਹੀ ਆਪਣਾ ਟੈਸਟ ਕਰਵਾਇਆ ਅਤੇ ਇਸ ਸਮੇਂ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਹੈ। ਕੋਰੋਨਾ ਪਾਜ਼ੇਟਿਵ ਕੇਸਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਸ ਸਮੇਂ ਵਿਜੇ ਨਗਰ 'ਚ ਸਭ ਤੋਂ ਜ਼ਿਆਦਾ 12 ਕੇਸ ਹਨ, ਜਦੋਂਕਿ ਫਤਿਹ ਸਿੰਘ ਕਾਲੋਨੀ ਇਸ ਸਮੇਂ ਦੂਜੇ ਨੰਬਰ 'ਤੇ ਚੱਲ ਰਹੀ ਹੈ। ਇਸ 'ਚ 8 ਕੇਸ ਆਏ ਹਨ, ਜਿਸ ਤਰ੍ਹਾਂ ਨਾਲ ਲੋਕਲ ਕਮਿਊਨਟੀ 'ਚ ਕੋਰੋਨਾ ਸਪ੍ਰੈਡ ਹੋ ਰਿਹਾ ਹੈ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ESI ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡੇਢ ਘੰਟਾ ਐਂਬੂਲੈਂਸ 'ਚ ਹੀ ਤੜਫਦਾ ਰਿਹਾ ਮਰੀਜ਼