ਦਾਜ ਨੇ ਖਾ ਲਈ ਲਾਡਲੀ ਧੀ, ਦਰ-ਦਰ ਇਨਸਾਫ ਮੰਗ ਰਹੀ ਬਜ਼ੁਰਗ ਮਾਂ

Saturday, Aug 24, 2019 - 04:33 PM (IST)

ਦਾਜ ਨੇ ਖਾ ਲਈ ਲਾਡਲੀ ਧੀ, ਦਰ-ਦਰ ਇਨਸਾਫ ਮੰਗ ਰਹੀ ਬਜ਼ੁਰਗ ਮਾਂ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਰੋ-ਰੋ ਕੇ ਧੀ ਲਈ ਇਨਸਾਫ ਮੰਗ ਰਹੀ ਅੰਮ੍ਰਿਤਸਰ ਦੀ ਉਹ ਅਭਾਗੀ ਮਾਂ ਹੈ, ਜਿਸਦੀ ਲਾਡਾਂ ਨਾਲ ਪਾਲੀ ਧੀ ਨੂੰ ਦਾਜ ਦੇ ਦੈਂਤ ਨੇ ਨਿਗਲ ਲਿਆ। ਦਰਬਾਰੀ ਕੌਰ ਨੇ ਦੱਸਿਆ ਕਿ 2011 'ਚ ਉਸਦੀ ਧੀ ਗੁਰਮੀਤ ਕੌਰ ਰਾਣੀ ਦਾ ਵਿਆਹ ਲੁਧਿਆਣਾ ਦੇ ਹਰਜਿੰਦਰ ਸਿੰਘ ਨਾਲ ਹੋਇਆ ਸੀ, ਜਿਸਨੇ ਜ਼ਮੀਨ ਤੇ ਦਾਜ ਦੀ ਮੰਗ ਨੂੰ ਲੈ ਕੇ ਉਸਦੀ ਧੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਸਾਬਿਤ ਕਰ ਦਿੱਤਾ। ਉਸ ਨੇ ਦੱਸਿਆ ਕਿ ਇਨਸਾਫ ਦੇਣ ਵਾਲੀ ਪੁਲਸ ਵੀ ਦੋਸ਼ੀਆਂ ਦਾ ਪੱਖ ਪੂਰਨ 'ਚ ਲੱਗੀ ਹੈ। ਪੁਲਸ ਨੇ 174 ਦੀ ਕਾਰਵਾਈ ਕਰ ਫਾਈਲ ਬੰਦ ਕਰ ਦਿੱਤੀ।

PunjabKesariਦਰਬਾਰੀ ਕੌਰ ਦਾ ਦੋਸ਼ ਹੈ ਕਿ ਉਸ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸਦੀ ਉਨ੍ਹਾਂ ਕੋਲ ਇਕ ਵੀਡੀਓ ਵੀ ਹੈ। ਦਰਬਾਰੀ ਕੌਰ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਧਮਕਾਉਣ ਵਾਲੇ ਪੁਲਸ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ। 


author

Baljeet Kaur

Content Editor

Related News