ਫਿੱਕੀ ਫਲੋਅ ਵਲੋਂ ਸ਼ੁਰੂ ਕੀਤੇ ਪ੍ਰੋਜੈਕਟ ਪੰਖ ਵਲੋਂ ਬੱਚਿਆਂ ਨੇ ਲਗਾਈ ਪ੍ਰਦਰਸ਼ਨੀ
Saturday, Mar 16, 2019 - 12:29 PM (IST)
ਅੰਮ੍ਰਿਤਸਰ (ਸਰਬਜੀਤ, ਸੁਮਿਤ ਖੰਨਾ) : ਫਿੱਕੀ ਫਲੋਅ ਵਲੋਂ ਅੰਮ੍ਰਿਤਸਰ ਦੇ ਇਕ ਹੋਟਲ 'ਚ ਨਵਾਂ ਪ੍ਰੋਜੈਕਟ ਪੰਖ ਦਾ ਪ੍ਰਬੰਧ ਕੀਤਾ ਗਿਆ। ਫਿੱਕੀ ਦੀ ਚੇਅਰਪਰਸਨ ਗੌਰੀ ਬਾਂਸਲ ਅਤੇ ਸੀਨੀਅਰ ਵਾਈਸ ਚੇਅਰਪਰਸਨ ਆਰੂਸ਼ੀ ਵਰਮਾ ਦੀ ਰਹਿਨੁਮਾਈ 'ਚ ਕਰਵਾਏ ਗਏ ਇਸ ਪ੍ਰੋਗਰਾਮ 'ਚ ਪਿਛਲੇ 1 ਸਾਲ ਤੋਂ ਸਕਿਲ ਟਰੇਨਿੰਗ ਲੈ ਰਹੀ ਬੱਚਿਆਂ ਵਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ 'ਚ ਬੱਚਿਆਂ ਵਲੋਂ ਬਣਾਈ ਗਈ ਪੇਂਟਿੰਗ, ਕੇਕ, ਸਟੇਚਨਰੀ, ਕਲਾਟ ਬੈਗ ਦੇ ਇਲਾਵਾ ਹੋਰ ਸਾਮਾਨ ਨੂੰ ਪ੍ਰਦਰਸ਼ਨ ਵਿਚ ਆਏ ਲੋਕਾਂ ਨੂੰ ਕਾਫੀ ਪਸੰਦ ਆਇਆ ਅਤੇ ਉਨ੍ਹਾਂ ਨੇ ਇਨ੍ਹਾਂ 'ਚੋਂ ਬਹੁਤ ਸਾਰੇ ਸਾਮਾਨ ਦੀ ਖਰੀਦਦਾਰੀ ਵੀ ਕੀਤੀ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਗੌਰੀ ਬਾਂਸਲ ਅਤੇ ਆਰੂਸ਼ੀ ਵਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਡਾ ਮਿਸ਼ਨ ਹੈ ਕਿ ਜਰੂਰਤਮੰਦ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਅਤੇ ਇਸ ਨਵੇਂ-ਨਵੇਂ ਪ੍ਰੋਜੈਕਟਾਂ ਦੀ ਟਰੇਨਿੰਗ ਦਿਵਾਉਣਾ ਹੈ ਤਾ ਜੋ ਇਹ ਬੱਚੇ ਵੱਡੇ ਹੋ ਕੇ ਕਿਸੇ 'ਤੇ ਨਿਰਭਰ ਹੋਣ ਦੀ ਬਜਾਏ ਆਪਣੇ ਪੈਰਾਂ 'ਤੇ ਤੁਸੀ ਖੜ੍ਹੇ ਹੋਵੇ।
ਉਨ੍ਹਾਂ ਨੇ ਕਿਹਾ ਕਿ ਮਿਸ਼ਨਦੀਪ ਆਰਗੇਨਾਈਜਰ 'ਚ ਰਹਿ ਰਹੇ ਇਨ੍ਹਾਂ ਬੱਚਿਆਂ ਨੂੰ ਉਹ ਪਿਛਲੇ 1 ਸਾਲ ਤੋਂ ਟਰੇਨਿੰਗ ਦੇ ਰਹੀ ਹੈ, ਜਿਸ ਦਾ ਨਤੀਜਾ ਅੱਜ ਇਸ ਪ੍ਰਦਰਸ਼ਨੀ 'ਚ ਬਹੁਤ ਹੀ ਵਧੀਆਂ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ 'ਚ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਇੰਡੀਆ ਦੀ ਟਾਪ ਡਿਜ਼ਾਇਨਰ ਪਾਰਨਿਆ ਕੁਰੇਸ਼ੀ ਨੇ ਇੱਥੇ ਪਹੁੰਚ ਕੇ ਆਪਣੇ ਵਲੋਂ ਬਣਾਏ ਗਏ ਸਾਮਾਨ ਨੂੰ ਵੀ ਇਨ੍ਹਾਂ ਬੱਚਿਆਂ ਦੇ ਨਾਲ ਪ੍ਰਦਰਸ਼ਨੀ 'ਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਟਰੇਨਿੰਗ ਦੇਣ ਦਾ ਸਾਡਾ ਮੁੱਖ ਮਕਸਦ ਇਹ ਹੈ ਕਿ ਅੱਗੇ ਦੇ ਇੱਕ-ਦੋ ਸਾਲ ਅਤੇ ਇਨ੍ਹਾਂ ਦੀ ਟਰੇਨਿੰਗ ਪੂਰੀ ਹੋਣ 'ਤੇ ਦਿੱਲੀ ਆਰਟ ਗੈਲਰੀ ਵਿਚ ਇਨ੍ਹਾਂ ਦੇ ਵਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਦੌਰਾਨ ਵਾਈਸ ਚੇਅਰਪਰਸਨ ਮਨਜੋਤ ਢਿੱਲੋਂ, ਮੀਤਾ ਮਹਿਰਾ, ਸ਼ੀਖਾ ਸਰੀਨ ਅਤੇ ਹਿਮਾਨਿਆ ਅਰੋੜਾ ਇਸ ਪ੍ਰਦਰਸ਼ਨੀ ਵਿਚ ਆਏ ਅਮੀਰ ਘਰਾਂ ਦੇ ਬੱਚਿਆਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਉਹ ਆਪਣੀ ਪਾਕਟਮਨੀ ਜਾਂ ਆਪਣੇ ਪਰਸਨਲ ਖਰਚੇ 'ਚ ਇਨ੍ਹਾਂ ਬੱਚਿਆਂ ਲਈ ਕੁਝ ਨਾ ਕੁਝ ਜ਼ਰੂਰ ਕੱਢ ਕੇ ਇਨ੍ਹਾਂ ਦੀ ਮਦਦ ਕਰੀਏ ਤਾਂਕਿ ਇਨ੍ਹਾਂ ਬੱਚਿਆਂ ਦਾ ਹੌਂਸਲਾ ਹੋਰ ਵੀ ਬੁਲੰਦ ਹੋ ਸਕੇ ਅਤੇ ਉਹ ਆਪਣੀ ਜਿੰਦਗੀ ਵਿਚ ਜਦੋਂ ਵੀ ਕਾਮਯਾਬ ਹੋਣ ਤਾਂ ਇਨ੍ਹਾਂ ਦੇ ਲਈ ਈਸਵਰ ਤੋਂ ਦੁਆ ਮੰਗਣ। ਇਸ ਮੌਕੇ 'ਤੇ ਰੁਬੀਨਾ ਸਿੰਘ, ਸਮੈਲੀ ਚੌਧਰੀ, ਪਾਇਲ ਸੇਠ, ਡਿਪਿਨ ਰਾਜ, ਮਿਨੀ, ਅਮ੍ਰਿਤਾ ਬਰਾੜ, ਨਿਧੀ ਸਿਧਵਾਨੀ, ਆਰਤੀ ਮਰਵਾਹਾ, ਸਤੁਤੀ ਸਿੰਗਲਾ,ਮੋਨਾ ਸਿੰਘ ਦੇ ਇਲਾਵਾ ਫਿੱਕੀ ਦੇ ਹੋਰ ਵੀ ਮੈਂਬਰ ਮੌਜੂਦ ਸਨ।