ਆਖਰ ! ਕਿਉਂ ਮੌਤ ਮੰਗ ਰਿਹਾ ਹੈ ਅੰਮ੍ਰਿਤਸਰ ਦਾ ਇਹ ਪਰਿਵਾਰ (ਵੀਡੀਓ)
Thursday, Sep 20, 2018 - 12:58 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਡੀ.ਸੀ. ਦਫਤਰ ਨੂੰ ਚਿੱਠੀ ਲਿਖ ਕੇ ਉਸ ਤੋਂ ਮੌਤ ਆਗਿਆ ਮੰਗੀ ਹੈ।
ਪ੍ਰੇਮ ਚੰਦ ਨੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਘਰ ਦੀ ਰਜਿਸਟਰੀ ਗਹਿਣੇ ਰੱਖ ਕੇ ਕਰਜ਼ ਲਿਆ ਸੀ। ਪਰ ਵਿਆਜ ਖੋਰਾਂ ਨੇ ਧੋਖੇ ਨਾਲ ਉਨ੍ਹਾਂ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ। ਉਸ ਨੇ ਦੱਸਿਆ ਕਿ ਉਹ ਇਨਸਾਫ ਲੈਣ ਲਈ ਢਾਈ ਸਾਲਾਂ ਤੋਂ ਦਰ-ਦਰ ਭਟਕ ਰਿਹਾ ਹੈ ਪਰ ਉਸ ਦੇ ਕਿਤੋਂ ਵੀ ਇਨਸਾਫ ਨਹੀਂ ਮਿਲਿਆ।
ਇਸ ਧੋਖੇ ਤੋਂ ਦੁਖੀ ਪਰਿਵਾਰ ਨੇ ਕਈ ਵਾਰ ਪੁਲਸ ਦੀ ਮਦਦ ਮੰਗੀ ਪਰ ਪੁਲਸ ਤੇ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਹਰ ਵਾਰ ਧੱਕੇ ਹੀ ਮਿਲੇ। ਜਿਸ ਤੋਂ ਹਾਰੇ ਪਰਿਵਾਰ ਨੇ ਡੀ.ਸੀ. ਨੂੰ ਚਿੱਠੀ ਲਿਖ ਮੌਤ ਦੀ ਆਗਿਆ ਮੰਗੀ ਹੈ। ਇਸ ਸਬੰਧੀ ਜਦੋਂ ਡੀ. ਐੱਸ.ਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਛਾ ਮੌਤ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ । ਉਨ੍ਹਾਂ ਨੇ ਭਰੋਸਾ ਦਵਾਇਆ ਕਿ ਪਰਿਵਾਰ ਨਾਲ ਇਨਸਾਫ ਕੀਤਾ ਜਾਵੇਗਾ।