ਬਿਜਲੀ ਖਪਤਕਾਰਾਂ ਦੇ 8606 ਕੁਨੈਕਸ਼ਨਾਂ ਦੀ ਜਾਂਚ, 458 ਵਿਰੁੱਧ ਕਾਰਵਾਈ

Sunday, Sep 22, 2019 - 03:23 PM (IST)

ਬਿਜਲੀ ਖਪਤਕਾਰਾਂ ਦੇ 8606 ਕੁਨੈਕਸ਼ਨਾਂ ਦੀ ਜਾਂਚ, 458 ਵਿਰੁੱਧ ਕਾਰਵਾਈ

ਅੰਮ੍ਰਿਤਸਰ (ਵੜੈਚ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਪਣੇ ਖਪਤਕਾਰਾਂ ਨੂੰ ਜਿਥੇ ਪਾਏਦਾਰ ਬਿਜਲੀ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਥੇ ਬਿਜਲੀ ਚੋਰਾਂ ਦੇ ਵਿਰੁੱਧ ਸਖਤ ਕਾਰਵਾਈ ਵੀ ਕਰਦਾ ਹੈ। ਇਹ ਸ਼ਬਦ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਕਹੇ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਵਿਭਾਗ ਨੂੰ ਜਿਥੇ ਘਾਟੇ ਵਿਚ ਲਿਜਾ ਰਹੀ ਹੈ ਉੱਥੇ ਬਿਜਲੀ ਦੀ ਸਪਲਾਈ ਦੀ ਉਚਿੱਤ ਵਰਤੋਂ ਕਰ ਕੇ ਉਸ ਦੀ ਸਮੇਂ ਸਿਰ ਈਮਾਨਦਾਰੀ ਨਾਲ ਅਦਾਇਗੀ ਕਰਦੇ ਹਨ, ਉਨ੍ਹਾਂ ਉੱਪਰ ਵੀ ਅਸਰ ਪੈਂਦਾ ਹੈ। ਇਸ ਲਈ ਬਿਜਲੀ ਚੋਰੀ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਕਰਦਿਆਂ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਇੰਜੀ. ਸੰਦੀਪ ਕੁਮਾਰ ਵਲੋਂ ਆਪਣੇ ਅਧੀਨ ਸਰਕਲਾਂ ਦੇ ਅਧਿਕਾਰੀਆਂ ਨੂੰ ਸਾਰਾ ਹਫਤਾ ਦੇਰ-ਸਵੇਰ ਚੈਕਿੰਗ ਅਭਿਆਨ ਜਾਰੀ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਪ੍ਰਗਟਾਏ।

ਨਤੀਜੇ ਵਜੋਂ ਹਲਕਾ ਗੁਰਦਾਸਪੁਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਖਪਤਕਾਰਾਂ ਦੇ 1780 ਕੁਨੈਕਸ਼ਨ ਚੈੱਕ ਕੀਤੇ, 150 ਕੇਸ ਬਿਜਲੀ ਚੋਰੀ ਦੇ ਫੜ ਕੇ ਉਨ੍ਹਾਂ ਨੂੰ 15.37 ਲੱਖ ਰੁਪਏ, ਸ਼ਹਿਰੀ ਸਰਕਲ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ 1155 ਅਹਾਤੇ ਚੈੱਕ ਕਰਨ 'ਤੇ 37 ਕੇਸ ਬਿਜਲੀ ਚੋਰੀ ਦੇ ਫੜ ਅਤੇ ਉਨ੍ਹਾਂ ਨੂੰ 6.10 ਲੱਖ ਰੁਪਏ, ਸਬ ਅਰਬਨ ਹਲਕਾ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਕੁੱਲ 3468 ਕੁਨੈਕਸ਼ਨਾਂ ਦੀ ਜਾਂਚ ਬਾਰੀਕੀ ਨਾਲ ਕਰਨ ਉਪਰੰਤ 156 ਕੇਸ ਬਿਜਲੀ ਚੋਰੀ ਦੇ ਫੜ ਕੇ ਉਨ੍ਹਾਂ ਨੂੰ 22. 80 ਲੱਖ ਰੁਪਏ ਜੁਰਮਾਨਾ ਕੀਤਾ, ਹਲਕਾ ਤਰਨਤਾਰਨ ਵੱਲੋਂ 2203 ਕੇਸਾਂ ਦੀ ਜਾਂਚ ਦੌਰਾਨ 85 ਬਿਜਲੀ ਚੋਰੀ ਦੇ ਕੇਸ ਫੜ ਕੇ ਉਨ੍ਹਾਂ ਨੂੰ 17.85 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ।

ਕੁਲ 8606 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ 'ਚੋਂ 458 ਕੇਸ ਬਿਜਲੀ ਚੋਰੀ ਦੇ ਫੜੇ ਗਏ ਹਨ, ਜਿਨ੍ਹਾਂ ਨੂੰ 62.12 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ। ਬਿਜਲੀ ਚੋਰੀ ਵਿਚ ਸ਼ਮੂਲੀਅਤ ਵਾਲੇ ਲੋਕਾਂ 'ਤੇ ਐੱਫ. ਆਈ. ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਪਟ ਵੇਰਕਾ ਨੂੰ ਲਿਖਿਆ ਗਿਆ ਹੈ। ਸਮਾਜ ਦੇ ਭਲੇ ਲਈ, ਬਿਜਲੀ ਚੋਰੀ ਛੱਡ ਕੇ ਵਰਤੀ ਹੋਈ ਬਿਜਲੀ ਦੀ ਅਦਾਇਗੀ ਖੁਸ਼ੀ ਨਾਲ ਕਰੋ। ਸਮਾਜ ਵਿਚ ਫੈਲੀ ਇਸ ਬੁਰਾਈ ਨੂੰ ਦੂਰ ਕਰਨ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਸਾਥ ਦਿਓ, ਅਜਿਹਾ ਕਰ ਕੇ ਜਿੱਥੇ ਸਮਾਜ ਦਾ ਭਲਾ ਹੋਵੇਗਾ ਉਸ ਦੇ ਨਾਲ ਬਿਜਲੀ ਦੀ ਸਪਲਾਈ ਪਹਿਲਾਂ ਨਾਲੋਂ ਬਿਹਤਰ ਹੋਵੇਗੀ।ਧ ਕਾਰਵਾਈ

 


author

Baljeet Kaur

Content Editor

Related News