ਨਸ਼ਿਆਂ ਦੇ ਮੁੱਦੇ ''ਤੇ ਬੈਂਸ ਨੇ ਘੇਰਿਆ ਕੈਪਟਨ (ਵੀਡੀਓ)

Sunday, Jul 08, 2018 - 01:49 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਚਿੱਟੇ ਖਿਲਾਫ 1 ਤੋਂ 7 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਗਿਆ। ਇਸ ਮੁਹਿੰਮ ਦੇ ਆਖਰੀ ਦਿਨ ਬੈਂਸ ਭਰਾ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਅੰਮ੍ਰਿਤਸਰ ਸਥਿਤ ਜਲ੍ਹਿਆਵਾਲੇ ਬਾਗ 'ਚ ਪਹੁੰਚੇ। ਇਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਨਸ਼ੇ ਖਿਲਾਫ ਜੰਗ ਦੀ ਸਹੁੰ ਚੁੱਕੀ। ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਮੌਤ ਦੀ ਸਜ਼ਾ ਤੇ ਡੋਪ ਵਰਗੇ ਫੈਸਲੇ ਲੈ ਕੇ ਡਰਾਮੇ ਰਚ ਰਹੀ ਹੈ। ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਜੇਕਰ ਕੈਪਟਨ ਸਾਹਿਬ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਬਦਲ ਦੇਣ ਤਾਂ ਪੰਜਾਬ ਪੁਲਸ 'ਚ ਲੁਕੀਆਂ ਕਾਲੀਆਂ ਭੈਡਾਂ ਦੀ ਵੀ ਸਫਾਈ ਹੋ ਜਾਵੇਗੀ। 
 


Related News