ਅੰਮ੍ਰਿਤਸਰ ’ਚ ਦੀਵਾਲੀ ਮੌਕੇ ਪਟਾਕਿਆਂ ਕਾਰਨ ਲੱਗੀ ਕਈ ਥਾਵਾਂ ’ਤੇ ਅੱਗ, ਵੇਖੋ ਤਸਵੀਰਾਂ

Friday, Nov 05, 2021 - 09:16 AM (IST)

ਅੰਮ੍ਰਿਤਸਰ ’ਚ ਦੀਵਾਲੀ ਮੌਕੇ ਪਟਾਕਿਆਂ ਕਾਰਨ ਲੱਗੀ ਕਈ ਥਾਵਾਂ ’ਤੇ ਅੱਗ, ਵੇਖੋ ਤਸਵੀਰਾਂ

ਅੰਮ੍ਰਿਤਸਰ (ਸੁਮਿਤ) - ਬੀਤੇ ਦਿਨ ਦੀਵਾਲੀ ਦਾ ਤਿਉਹਾਰ ਲੋਕਾਂ ਵਲੋਂ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਦੀਵਾਲੀ ਦੇ ਮੌਕੇ ਜਿਥੇ ਲੋਕਾਂ ਨੇ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ, ਉਥੇ ਹੀ ਕੁਝ ਲੋਕਾਂ ਵਲੋਂ ਪਟਾਕੇ ਵੀ ਚਲਾਏ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕੇ ਪੁਤਲੀਘਰ, ਲੂਣ ਮੰਡੀ ਅਤੇ ਭਾਈ ਮਾਨ ਸਿੰਘ ਰੋਡ ’ਤੇ ਬੀਤੀ ਰਾਤ ਪਟਾਕੇ ਚਲਾਉਣ ਨਾਲ ਕਈ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਦੁਕਾਨਾਂ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 

PunjabKesari

ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਤ ਨਾਲ ਅੱਗ ’ਤੇ ਕਾਬੂ ਪਾਇਆ। ਪਟਾਕੇ ਕਾਰਨ ਲੱਗੀ ਅੱਗ ਦਾ ਮੰਜ਼ਰ ਬਹੁਤ ਭਿਆਨਕ ਸੀ, ਜਿਸ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ।

PunjabKesari

PunjabKesari


author

rajwinder kaur

Content Editor

Related News