ਹੁਣ ਦਿਵਿਆਂਗ ਤੇ ਬੇਸਹਾਰਾ ਲੋਕ ਵੀ ਚੁਣ ਸਕਣਗੇ ਦੇਸ਼ ਦਾ ਪ੍ਰਧਾਨ ਮੰਤਰੀ
Friday, Mar 22, 2019 - 01:42 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦਿਵਿਆਂਗ ਤੇ ਸਮਾਜ ਦੇ ਸਤਾਏ ਹੋਏ ਲੋਕ ਵੀ ਹੁਣ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਸਕਣਗੇ। ਇਸ ਦੇ ਚੱਲਦੇ ਚੋਣ ਕਮਿਸ਼ਨ ਵਲੋਂ ਇਸ ਵਾਰ ਦੀਆਂ ਚੋਣਾਂ ਲਈ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਸਟੇਟ ਆਫਟਰ ਕੇਅਰ ਹੋਮ 'ਚ ਰਹਿਣ ਵਾਲੇ ਦਿਵਿਆਂਗ ਦੇ ਨਾਲ-ਨਾਲ ਉਹ ਲੋਕ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਛੱਡ ਦਿੱਤਾ ਹੈ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ। ਉਨ੍ਹਾਂ ਲਈ ਇਕ ਹੈਲਪ ਲਾਈਨ ਨੰਬਰ 1950 ਵੀ ਜਾਰੀ ਕੀਤਾ ਗਿਆ, ਜਿਥੋਂ ਉਹ ਆਪਣੇ ਅਧਿਕਾਰਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।