ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਮੈਦਾਨ ''ਚ ਉਤਰਿਆ ਢਾਬੇ ਵਾਲਾ

Thursday, May 02, 2019 - 01:33 PM (IST)

ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਮੈਦਾਨ ''ਚ ਉਤਰਿਆ ਢਾਬੇ ਵਾਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਲਈ ਹੁਣ ਢਾਬੇ ਵਾਲਾ ਅੰਮ੍ਰਿਤਸਰ ਸੀਟ ਤੋਂ ਐੱਮ.ਪੀ. ਦੀ ਆਜ਼ਾਦ ਚੋਣ ਲੜ ਰਿਹਾ ਹੈ। ਬੀ. ਕੇ ਵੈਸ਼ਣੋ ਢਾਬਾ ਦਾ ਮਾਲਕ ਵੀ ਵੱਡੇ-ਵੱਡੇ ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਲਈ ਮੈਦਾਨ 'ਚ ਉਤਰਿਆ ਹੈ। ਉਸ ਨੂੰ ਸਕਿਓਰਿਟੀ ਵਜੋਂ ਦੋ ਗੰਨਮੈਨ ਵੀ ਮਿਲੇ ਹਨ। ਲੋਕ ਸੇਵਾ ਲਈ ਕਈ ਐਵਾਰਡ ਹਾਸਲ ਕਰ ਚੁੱਕਾ ਬੀ. ਕੇ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਆਸਤ 'ਚ ਆਉਣ ਦੀ ਪ੍ਰੇਰਣਾ ਕਿਸਤੋਂ ਮਿਲੀ ਤੇ ਉਹ ਕਿਨ੍ਹਾਂ ਮੁੱਦਿਆਂ 'ਤੇ ਚੋਣ ਲੜ ਰਹੇ ਹੈ। 

ਜਾਣਕਾਰੀ ਮੁਤਾਬਕ ਹੁਣ ਤੱਕ 500 ਨੌਜਵਾਨਾਂ ਦਾ ਨਸ਼ਾ ਛੁਡਵਾ ਚੁੱਕੇ ਤੇ ਆਪਣੇ ਦੋ 'ਚੋਂ ਇਕ ਢਾਬੇ 'ਤੇ ਰੋਜ਼ਾਨਾ ਕਈਆਂ ਨੂੰ ਮੁਫਤ ਭੋਜਣ ਛਕਾਉਣ ਵਾਲੇ ਬਾਲ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਲੋਕ ਵੋਟ ਪਾਉਣ ਜਾਂ ਨਾ ਪਰ ਉਨ੍ਹਾਂ ਦਾ ਸੇਵਾ ਨਿਰੰਤਰ ਜਾਰੀ ਰਹੇਗੀ। ਦਾਲ ਸਬਜੀਆਂ ਨੂੰ ਤੜਕੇ ਲਾਉਣ ਦੇ ਨਾਲ-ਨਾਲ ਬੀ. ਕੇ ਸ਼ਰਮਾ ਨੇ ਸਿਆਸੀ ਤੜਕਾ ਲਾਉਂਦੇ ਹੋਏ ਸਿੱਧੂ ਤੇ ਮੋਦੀ ਨੂੰ ਵੀ ਨਿਸ਼ਾਨੇ 'ਤੇ ਲਿਆ।


author

Baljeet Kaur

Content Editor

Related News