ਅੰਮ੍ਰਿਤਸਰੀ ਮੁੰਡੇ ਨੇ ਕ੍ਰਿਕਟ ''ਚ ਕਰਵਾਈ ਬੱਲੇ-ਬੱਲੇ (ਵੀਡੀਓ)

Monday, Sep 16, 2019 - 02:00 PM (IST)

ਅੰਮ੍ਰਿਤਸਰ (ਸੁਮਿਤ) : ਗਲੀ 'ਚ ਕ੍ਰਿਕਟ ਖੇਡਣ ਵਾਲੇ ਦਾ ਅੰਡਰ-19 ਏਸ਼ੀਆ ਕੱਪ ਹਾਸਲ ਕਰਨ ਦਾ ਸੁਪਨਾ ਸੱਚ ਹੋ ਗਿਆ ਹੈ। ਇਹ ਸ਼ਬਦ ਜਿੱਤ ਤੋਂ ਬਾਅਦ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਸਾਹਿਲ ਅਰੋੜਾ ਨੇ ਕਹੇ। ਗੁਰੂ ਨਗਰੀ ਵਾਸੀ ਸਾਹਿਲ ਅਰੋੜਾ ਨੇ ਸ਼੍ਰੀਲੰਕਾ ਦੇ ਕਲੰਬੋ ਸ਼ਹਿਰ 'ਚ ਖੇਡੇ ਏਸ਼ੀਆ ਕੱਪ 'ਚ ਭਾਰਤੀ ਅੰਡਰ-19 ਟੀਮ ਨੇ ਸ਼ਾਨਦਾਰ ਖੇਡ ਦੇ ਦਮ 'ਤੇ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਗੁਰੂ ਨਗਰੀ ਦਾ ਨਾਂ ਰੌਸ਼ਨ ਕਰਨ 'ਤੇ ਸਾਹਿਲ ਅਰੋੜਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਲ ਨੇ ਦੱਸਿਆ ਕਿ ਇਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਉਸ ਦੇ ਲਈ ਇਕ ਸੁਪਨਾ ਸੱਚ ਹੋਣ ਦੇ ਬਰਾਬਰ ਹੈ, ਜਦੋਂ ਜਿੱਤ ਦੀ ਟਰਾਫੀ ਉਸ ਦੇ ਹੱਥਾਂ 'ਚ ਆਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੇ ਆਪਣੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਕੀਤਾ ਹੈ। ਉਸ ਨੇ ਇਸ ਮਿਹਨਤ ਦੇ ਪਿੱਛੇ ਕੋਚ ਤੇ ਮਾਤਾ-ਪਿਤਾ ਦਾ ਵੱਡਾ ਯੋਗਦਾਨ ਦੱਸਿਆ।


author

Baljeet Kaur

Content Editor

Related News