ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ: ਇਕ ਹੋਰ ਮਰੀਜ਼ ਨੇ ਕੋਵਿਡ-19 ਨੂੰ ਦਿੱਤੀ ਮਾਤ

Saturday, Apr 25, 2020 - 06:52 PM (IST)

ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ: ਇਕ ਹੋਰ ਮਰੀਜ਼ ਨੇ ਕੋਵਿਡ-19 ਨੂੰ ਦਿੱਤੀ ਮਾਤ

ਅੰਮ੍ਰਿਤਸਰ (ਦਲਜੀਤ): ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨ ਨਗਰ ਤੋਂ ਸਾਹਮਣੇ ਆਏ ਬਲਬੀਰ ਸਿੰਘ ਦੇ ਬਾਅਦ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਵੀ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਪਤੀ ਦੇ ਬਾਅਦ ਪਤਨੀ ਦੀਆਂ ਅੱਜ ਦੋਵੇਂ ਟੈਸਟਿੰਗ ਰਿਪੋਰਟ ਨੈਗੇਟਿਵ ਆ ਗਈਆਂ ਹਨ। ਪਰਮਜੀਤ ਕੌਰ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਸੀ ਅਤੇ ਆਈਸੋਲੇਸ਼ਨ ਵਾਰਡ ਦੇ ਡਾਕਟਰਾਂ ਵਲੋਂ ਅਜੇ ਤੱਕ 3 ਮਰੀਜ਼ਾਂ ਨੂੰ ਠੀਕ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਬਲਾਚੌਰ 'ਚ ਕੋਰੋਨਾ ਦੀ ਦਸਤਕ, 32 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ

ਦੱਸਣਯੋਗ ਹੈ ਕਿ ਜ਼ਿਲੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 14 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਮਰੀਜ਼ ਕੋਰੋਨਾ ਦੀ ਜੰਗ ਜਿੱਤਣ 'ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਜ਼ਿਲੇ 'ਚ ਹੁਣ ਤੱਕ ਕੁੱਲ 7 ਮਰੀਜ਼ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: ਕਸਬਾ ਰਾਜਾਸਾਂਸੀ 'ਚ ਕੋਰੋਨਾ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 305 'ਤੇ ਪੁੱਜਾ 
ਮੋਹਾਲੀ ਅਤੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 63-63 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ 'ਚ 61, ਪਠਾਨਕੋਟ 'ਚ 25, ਐੱਸ.ਬੀ.ਐੱਸ. ਨਗਰ 'ਚ 19, ਲੁਧਿਆਣਾ 'ਚ 17, ਅੰਮ੍ਰਿਤਸਰ 14, ਮਾਨਸਾ 13, ਹੁਸ਼ਿਆਰਪੁਰ 07, ਮੋਗਾ 04, ਫਰੀਦਕੋਟ 03, ਰੂਪਨਗਰ 03, ਸੰਗਰੂਰ 03, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 03, ਗੁਰਦਾਸਪੁਰ 01, ਮੁਕਤਸਰ 01, ਫਿਰੋਜ਼ਪੁਰ 01 ਮਾਮਲਾ ਰਿਪੋਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਰਹੰਦ ਰੋਡ 'ਤੇ ਨੈਨੋ ਕਾਰ ਟਰੱਕ ਨਾਲ ਟਕਰਾਈ, 103 ਸਾਲਾ ਬਜੁਰਗ ਦੀ ਮੌਤ


author

Shyna

Content Editor

Related News