ਗੁਰੂ ਨਗਰੀ ’ਚ ਕੋਰੋਨਾ ਦੇ ਪਾਈ ਠੱਲ: 140 ਲੋਕਾਂ ਦੀ ਹੋਈ ਘਰ ਵਾਪਸੀ, 2 ਦੀ ਮੌਤ

Saturday, Jun 19, 2021 - 10:53 AM (IST)

ਗੁਰੂ ਨਗਰੀ ’ਚ ਕੋਰੋਨਾ ਦੇ ਪਾਈ ਠੱਲ: 140 ਲੋਕਾਂ ਦੀ ਹੋਈ ਘਰ ਵਾਪਸੀ, 2 ਦੀ ਮੌਤ

ਅੰਮ੍ਰਿਤਸਰ (ਜ. ਬ./ਦਲਜੀਤ) - ਸ਼ੁੱਕਰਵਾਰ ਨੂੰ 140 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਵਾਪਸੀ ਕੀਤੀ ਹੈ, ਉਥੇ ਹੀ ਦੂਜੇ ਪਾਸੇ ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਭਰ ’ਚ ਕੁਲ 3608 ਲੋਕਾਂ ਦੇ ਕੋਰੋਨਾ ਸਬੰਧੀ ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਸ਼ੁੱਕਰਵਾਰ ਨੂੰ ਕੁਲ 47 ਕੋਰੋਨਾ ਇਨਫੈਕਟਿਡ ਦੇ ਪਾਜ਼ੇਟਿਵ ਮਰੀਜ਼ ਨਿਕਲੇ ਹਨ। ਜਿਵੇਂ-ਜਿਵੇਂ ਕੋਰੋਨਾ ਵਾਇਰਸ ਤੋਂ ਰਿਕਵਰ ਲੋਕਾਂ ਦੀ ਤਦਾਦ ਵੱਧ ਰਹੀ ਹੈ, ਉਵੇਂ ਜ਼ਿਲ੍ਹੇ ਦੇ ਐਕਟਿਵ ਮਾਮਲਿਆਂ ’ਚ ਘਾਟ ਆ ਰਹੀ ਹੈ, ਜੋ ਚੰਗੀ ਗੱਲ ਹੈ। ਬੀਤੇ ਦਿਨ ਜਿੱਥੇ 1283 ਐਕਟਿਵ ਮਾਮਲੇ ਜ਼ਿਲ੍ਹੇ ਭਰ ’ਚ ਸਨ, ਉਥੇ ਸ਼ੁੱਕਰਵਾਰ ਨੂੰ ਕੁਲ 1188 ਐਕਟਿਵ ਮਾਮਲੇ ਬਾਕੀ ਰਹਿ ਗਏ ਹਨ। ਸੂਬੇ ’ਚ ਹੁਣ ਇਨਫੈਕਟਿਡ ਦਰ ਘੱਟ ਕੇ 1.56 ਫੀਸਦੀ ਆ ਗਈ ਹੈ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਕਾਰਨ 2 ਲੋਕਾਂ ਦੀ ਮੌਤ ਦਰਜ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਰਿਕਵਕੀ ਰੇਟ ਵੱਧਣ ਨਾਲ ਜਾਗੀ ਉਮੀਦ ਦੀ ਕਿਰਨ
ਪਾਜ਼ੇਟਿਵ ਮਾਮਲਿਆਂ ’ਚ ਬੀਤੇ ਕੁਝ ਦਿਨਾਂ ’ਚ ਗਿਰਾਵਟ ਆਉਣ ਨਾਲ ਉਮੀਦ ਦੀ ਇਕ ਕਿਰਨ ਜਾਗੀ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਏ ਕੁਲ 47 ਮਾਮਲਿਆਂ ’ਚ 19 ਮਾਮਲੇ ਕਮਿਊਨਿਟੀ ਨਾਲ ਜੁੜੇ ਹੋਏ ਹਨ ਅਤੇ 28 ਮਾਮਲੇ ਇਨਫੈਕਟਿਡ ਸਾਹਮਣੇ ਆਏ ਹਨ। ਇਸ ਤੋਂ ਸਾਫ ਹੈ ਕਿ ਨਵੇਂ ਮਾਮਲੇ (ਕਮਿਊਨਿਟੀ ਵਾਲੇ) ਘੱਟ ਆ ਰਹੇ ਹਨ ਅਤੇ ਸੰਪਰਕ ਯਾਨੀ ਕਿ ਲਾਪ੍ਰਵਾਹੀ ਨਾਲ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਬੀਤੇ ਤਿੰਨ-ਚਾਰ ਦਿਨਾਂ ਤੋਂ ਜ਼ਿਆਦਾ ਆ ਰਹੀ ਹੈ, ਇਹ ਇਕ ਗੰਭੀਰ ਵਿਸ਼ਾ ਹੈ। ਪਿਛਲੇ 24 ਘੰਟਿਆਂ ਦੌਰਾਨ 140 ਲੋਕਾਂ ਨੇ ਆਪਣੀ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਕੁਝ ਲੋਕ ਹਦਾਇਤਾਂ ਦੀ ਕਰ ਰਹੇ ਅਣਦੇਖੀ
ਦੂਜਾ ਪਹਿਲੂ ਇਹ ਹੈ ਕਿ ਕੁਝ ਇਕ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਹੁਣ ਜਿਵੇਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਿਹਤ ਵਿਭਾਗ ਵੱਲੋਂ ‘ਕੋਵਿਡ-19’ ਸਬੰਧੀ ਜਾਰੀ ਕੀਤੇ ਨਿਯਮ ਅਤੇ ਗਾਈਡਲਾਈਨਸ ਅਜੇ ਕਾਫ਼ੀ ਗਿਣਤੀ ’ਚ ਲੋਕ ਪਾਲਣਾ ਪੂਰੀ ਤਰ੍ਹਾਂ ਨਾਲ ਨਹੀਂ ਕਰ ਰਹੇ ਹਨ ਅਤੇ ਕਾਫ਼ੀ ਅਣਦੇਖੀ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

ਟੀਕਾਕਰਣ ਦੀ ਰਫ਼ਤਾਰ ਫਿਰ ਤੋਂ ਰਹੀ ਹੌਲੀ
ਪਿਛਲੇ 24 ਘੰਟਿਆਂ ਲਈ ਟੀਕਾਕਰਣ ਦੀ ਰਫ਼ਤਾਰ ਵੀ ਹੌਲੀ ਰਹੀ ਅਤੇ ਕੁਲ 5369 ਲੋਕਾਂ ਨੂੰ ਵੈਕਸੀਨ ਲੱਗ ਸਕੀ। ਇਨ੍ਹਾਂ ’ਚੋਂ ਸਰਕਾਰੀ ਟੀਕਾਕਰਣ ਕੇਂਦਰਾਂ ’ਚ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੱਕ ਕੁਲ 5349 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇ ਬਾਕੀ 20 ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ’ਚ ਖਰੀਦ ਕੇ ਵੈਕਸੀਨ ਲਵਾਈ। ਜ਼ਿਲ੍ਹੇ ’ਚ ਹੁਣ ਤੱਕ 4,64,560 ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਬੱਚਿਆਂ 'ਚ ਵਧ ਰਿਹਾ ਮੋਬਾਇਲ ਦਾ ਰੁਝਾਨ ਬਣਿਆ ਚਿੰਤਾ ਦਾ ਵਿਸ਼ਾ, ਮਾਨਸਿਕ ਤਣਾਅ ਸਣੇ ਕਈ ਬੀਮਾਰੀਆਂ ਦਾ ਖ਼ਤਰਾ

ਘੱਟ ਹੋ ਰਹੀ ਸੈਂਪਲਿੰਗ
ਜ਼ਿਲ੍ਹੇ ’ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਪ੍ਰਤੀ ਲਏ ਜਾਣ ਵਾਲੇ ਸੈਂਪਲਾਂ ’ਚ ਕਾਫ਼ੀ ਘਾਟ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਹਤ ਵਿਭਾਗ ਨੂੰ ਸਾਫ਼ ਤੌਰ ’ਤੇ ਸੈਂਪਲਿੰਗ ਵਧਾਉਣ ਦੇ ਹੁਕਮ ਦਿੱਤੇ ਸਨ। ਬੀਤੇ ਤਿੰਨ-ਚਾਰ ਦਿਨਾਂ ’ਚ ਵੇਖਿਆ ਜਾ ਰਿਹਾ ਹੈ ਕਿ 3500-4000 ’ਚ ਹੀ ਲੋਕਾਂ ਦੀ ਸੈਂਪਲਿੰਗ ਹੋ ਰਹੀ ਹੈ। ਬੀਤੇ ਦਿਨ ਕੁਲ 3608 ਲੋਕਾਂ ਦੇ ਸੈਂਪਲ ਟੈਸਟ ਲਈ ਇਕੱਠੇ ਕੀਤੇ ਗਏ ਸਨ। ਦੂਜੇ ਪਾਸੇ 2 ਦਿਨ ਪਹਿਲਾਂ ਸਿਰਫ਼ 3839 ਲੋਕਾਂ ਦੇ ਸੈਂਪਲ ਲਏ ਗਏ ਸਨ ਪਰ ਹੁਣ ਸੈਂਪਲਿੰਗ ਦੇ ਅੰਕੜਿਆਂ ’ਚ ਘਾਟ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - 18 ਸਾਲਾਂ ਦੇ ਹੋਣ ’ਤੇ ਦੋ ਸਿਰ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਨੂੰ ਮਿਲਿਆ ਵੋਟ ਪਾਉਣ ਦਾ ਅਧਿਕਾਰ

ਕਿਨ੍ਹਾਂ ਦੀ ਹੋਈ ਮੌਤ

1. ਛੇਹਰਟਾ ਸਥਿਤ ਬਾਬਾ ਦੀਪ ਸਿੰਘ ਜੀ ਕਾਲੋਨੀ ਵਾਸੀ 46 ਸਾਲਾ ਦਲਬੀਰ ਸਿੰਘ।
2. ਪਿੰਡ ਜੱਬੋਵਾਲ ਵਾਸੀ 23 ਸਾਲਾ ਕੁੜੀ ਮਨਪ੍ਰੀਤ ਕੌਰ।

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

ਕਮਿਊਨਿਟੀ ਤੋਂ ਮਿਲੇ-19
ਕੰਟੈਕਟ ਤੋਂ ਮਿਲੇ-28
ਐਕਟਿਵ ਕੇਸ-1188
ਕੁਲ ਇਨਫੈਕਟਿਡ-46,394
ਹੁਣ ਤੱਕ ਤੰਦਰੁਸਤ ਹੋਏ-43,655
ਹੁਣ ਤੱਕ ਮੌਤਾਂ-1551

 


author

rajwinder kaur

Content Editor

Related News