ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਜ਼ਿਲ੍ਹੇ ’ਚ ਆਕਸੀਜਨ ਦੀ ਘਾਟ, ਘੰਟਿਆਂ ਬੱਧੀ ਤੜਫ਼ਦੇ ਰਹੇ ਮਰੀਜ਼

Tuesday, Apr 20, 2021 - 11:32 AM (IST)

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਜ਼ਿਲ੍ਹੇ ’ਚ ਆਕਸੀਜਨ ਦੀ ਘਾਟ, ਘੰਟਿਆਂ ਬੱਧੀ ਤੜਫ਼ਦੇ ਰਹੇ ਮਰੀਜ਼

ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਅੰਮ੍ਰਿਤਸਰ ’ਚ ਆਕਸੀਜਨ ਦੀ ਘਾਟ ਆ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਸੋਮਵਾਰ ਦੀ ਸਵੇਰੇ 6 ਵਜੇ ਆਕਸੀਜਨ ਖ਼ਤਮ ਹੋ ਗਈ। ਕੋਰੋਨਾ ਮਰੀਜ਼ ਆਕਸੀਜਨ ਨਾ ਮਿਲਣ ਕਾਰਣ ਤੜਪਣ ਲੱਗੇ। ਗੈਸੇਜ ਯੂਨਿਟ ਦੇ ਕਰਮਚਾਰੀਆਂ ਨੇ ਜਲਦੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਨਰਸਿੰਗ ਸਟਾਫ ਅਤੇ ਡਾਕਟਰ ਨੇ ਮਰੀਜ਼ਾਂ ਨੂੰ ਹੌਂਸਲਾ ਬਣਾਏ ਰੱਖਣ ਦੀ ਅਪੀਲ ਕੀਤੀ।

ਪੜ੍ਹੋ ਇਹ ਵੀ ਖਬਰ - ਪੰਜਾਬੀ ਅਖ਼ਬਾਰ ਦੇ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਐੱਚ. ਡੀ. ਯੂ. ਸਮੇਤ ਕੋਰੋਨਾ ਵਾਰਡਰਸ ’ਚ 70 ਦੇ ਕਰੀਬ ਮਰੀਜ਼ ਆਕਸੀਜਨ ਸਪੋਰਟ ’ਤੇ ਸਨ। ਡਾਕਟਰ ਕਦੇ ਫਲੋਮੀਟਰ ਚੈੱਕ ਕਰਦੇ ਤਾਂ ਕਦੇ ਗੈਸੇਜ ਯੂਨਿਟ ਦੇ ਕਰਮਚਾਰੀਆਂ ਤੋਂ ਫੋਨ ਕਰ ਕੇ ਆਕਸੀਜਨ ਆਉਣ ਦੀ ਗੱਲ ਪੁੱਛਦੇ । ਤਕਰੀਬਨ ਸਵਾ ਦੋ ਘੰਟੇ ਤੱਕ ਦਹਿਸ਼ਤ ਅਤੇ ਡਰ ਦਾ ਇਹ ਕ੍ਰਮ ਜਾਰੀ ਰਿਹਾ। ਮਰੀਜ਼ਾਂ ਦੇ ਪਰਿਵਾਰ ਵਾਲੇ ਕੋਰੋਨਾ ਵਾਰਡ ਦੇ ਬਾਹਰ ਖੜ੍ਹੇ ਹੋ ਕੇ ਰੌਣ ਲੱਗੇ। ਉੱਧਰ ਹਸਪਤਾਲ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੀ ਇਕ ਨਿੱਜੀ ਗੈਸ ਕੰਪਨੀ ਨੂੰ ਅਪੀਲ ਕਰ ਕੇ ਸਿਲੰਡਰ ਮੰਗਵਾਏ ਗਏ। ਇਨ੍ਹਾਂ ਰਾਹੀਂ ਸਵਾ ਅੱਠ ਵਜੇ ਆਕਸੀਜਨ ਦੀ ਸ਼ੁਰੂਆਤ ਹੋ ਸਕੀ। ਤਕਰੀਬਨ ਸਾਢੇ ਅੱਠ ਵਜੇ ਲਿਕਵਿਡ ਆਕਸੀਜਨ ਦਾ ਟੈਂਕਰ ਵੀ ਪਹੁੰਚ ਗਿਆ। ਹਾਲਾਂਕਿ ਆਕਸੀਜਨ ਮਿਲਣ ਦੇ ਬਾਅਦ ਵੀ ਕਈ ਮਰੀਜ਼ ਬੇਸ਼ੁੱਧ ਸਨ ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਦਰਅਸਲ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ਵੱਲੋਂ ਹਸਪਤਾਲ ’ਚ ਆਕਸੀਜਨ ਸਿਲੰਡਰ ਦੀ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਸਿਲੰਡਰ ਦੀ ਮੰਗ ’ਚ ਵਾਧਾ ਹੋਇਆ ਹੈ। ਬੀਤੇ ਐਤਵਾਰ ਨੂੰ ਹਸਪਤਾਲ ’ਚ 250 ਸਿਲੰਡਰ ਦਾ ਸਟਾਕ ਆਇਆ ਸੀ। ਪਿਛਲਾ ਸਟਾਕ ਵੀ ਪਿਆ ਸੀ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਕੰਪਨੀ ਤੋਂ ਇਲਾਵਾ ਸਿਲੰਡਰ ਭੇਜਣ ਨੂੰ ਕਿਹਾ ਸੀ। ਦੂਜੀ ਵਾਰ ਸਿਲੰਡਰ ਨਹੀਂ ਆਏ ਅਤੇ ਸਵੇਰੇ ਛੇ ਵਜੇ ਤੱਕ ਸਾਰੇ ਸਿਲੰਡਰ ਖਾਲੀ ਹੋ ਗਏ। ਕੋਰੋਨਾ ਕਾਲ ’ਚ ਪਹਿਲਾਂ ਵੀ ਕਈ ਵਾਰ ਆਕਸੀਜਨ ਖ਼ਤਮ ਹੋਈ ਤੇ ਸੋਮਵਾਰ ਨੂੰ ਸਵਾ ਘੰਟੇ ਤੱਕ ਮਰੀਜ਼ਾਂ ਦੇ ਸਾਹ ਰੁਕੇ ਰਹੇ ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਆਕਸੀਜਨ ਦੀ ਘਾਟ ਨਾਲ ਮੁਸ਼ਕਲ ਆ ਰਹੀ ਹੈ। ਫਿਲਹਾਲ ਸਪਲਾਈ ਜਾਰੀ ਹੈ। ਅੱਜ ਲਿਕਵਿਡ ਆਕਸੀਜਨ ਦਾ ਟਰੱਕ ਆਇਆ ਹੈ। ਇਸ ਤੋਂ 24 ਘੰਟਿਆਂ ਤੱਕ ਸਪਲਾਈ ਜਾਰੀ ਰਹੇਗੀ। ਅਸੀਂ ਅਤੇ ਕੱਲ ਫਿਰ ਟੈਂਕਰ ਮੰਗਵਾਇਆ ਹੈ। ਹਸਪਤਾਲ ’ਚ ਆਕਸੀਜਨ ਸੰਕਟ ਬਰਕਰਾਰ ਹੈ। ਜੇਕਰ ਮੰਗਲਵਾਰ ਨੂੰ ਲਿਕਵਿਡ ਆਕਸੀਜਨ ਦਾ ਟੈਂਕਰ ਨਹੀਂ ਆਇਆ ਤਾਂ ਇਹ ਬੇਹੱਦ ਪ੍ਰੇਸ਼ਾਨੀ ਭਰਿਆ ਹੋਵੇਗਾ ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਉੱਧਰ ਦੂਜੇ ਪਾਸੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਕਸੀਜਨ ਸਪਲਾਈ ਨੂੰ ਲੈ ਕੇ ਅੱਜ ਪ੍ਰਬੰਧਕੀ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ’ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਸਿੰਘ ਖਹਿਰਾ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਮੌਜੂਦ ਸਨ। ਸਿਵਲ ਸਰਜਨ ਨੇ ਦੱਸਿਆ ਕਿ ਸਾਰੇ ਆਕਸੀਜਨ ਸਪਲਾਈ ਕਰਨ ਵਾਲੀਆਂ ਏਜੰਸੀਆਂ ਨਾਲ ਗੱਲ ਕੀਤੀ ਗਈ ਹੈ ਅਤੇ ਹਰ ਹਾਲਤ ’ਚ ਆਕਸੀਜਨ ਹਸਪਤਾਲਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਕਿ ਜ਼ੋਨਲ ਲਾਇਸੈਂਸ ਅਥਾਰਿਟੀ ਕਾਰਣ ਸਚਦੇਵਾ ਇਸ ਦੇ ਸਬੰਧ ’ਚ ਡਿਊਟੀ ਲਗਾਈ ਗਈ ਹੈ। ਅਧਿਕਾਰੀ ਨੂੰ ਹੁਕਮ ਦਿੱਤੇ ਗਏ ਹਨ ਕਿ ਜਿਨ੍ਹਾਂ ਹਸਪਤਾਲਾਂ ’ਚ ਕੋਰੋਨਾ ਦੇ ਮਰੀਜ਼ ਦਾਖਲ ਹਨ, ਉਨ੍ਹਾਂ ਨੂੰ ਹਰ ਹਾਲਤ ’ਚ ਸਪਲਾਈ ਮੁਹੱਈਆ ਕਰਵਾਈ ਜਾਵੇ।

ਪੜ੍ਹੋ ਇਹ ਵੀ ਖ਼ਬਰ - ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)


author

rajwinder kaur

Content Editor

Related News