ਔਜਲਾ ਦੂਰ ਕਰਨਗੇ ਟੀਬੀ ਹਸਪਤਾਲ ਦੀ ਬੀਮਾਰੀ (ਵੀਡੀਓ)
Monday, Feb 04, 2019 - 10:42 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਚੋਣਾਂ ਤੋਂ ਪਹਿਲਾਂ ਫੌਮ 'ਚ ਆਏ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਟੀਬੀ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਮਰੀਜ਼ਾਂ ਤੇ ਸਟਾਫ ਨਾਲ ਗੱਲਬਾਤ ਵੀ ਕੀਤੀ।
ਇਸ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਹਸਪਤਾਲ ਨੂੰ ਇਕ ਡਿਜ਼ੀਟਲ ਐਕਸ-ਰੇ ਮਸ਼ੀਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ 'ਚ ਲੋੜ ਮੁਤਾਬਕ ਬੈੱਡ ਤੇ ਬਿਸਤਰੇ ਦੇਣ ਦੀ ਵੀ ਗੱਲ ਕਹੀ ਹੈ।