ਭੰਗੜਾ ਪਾ ਕੇ ਕੋਰੋਨਾ ਮਾਤ ਦੇ ਰਹੇ ਹਨ ਸਿਵਲ ਹਸਪਤਾਲ ਦੇ SMO ਡਾ. ਅਰੁਣ
Monday, Aug 24, 2020 - 05:56 PM (IST)
ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਜਿੱਥੇ ਪਾਜ਼ੇਟਿਵ ਮਰੀਜਾਂ ਨੂੰ ਡਰਾ ਰਿਹਾ ਹੈ, ਉਥੇ ਹੀ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਰੁਣ ਸ਼ਰਮਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਭੰਗੜਾ ਪਾਉਂਦੇ ਵਿਖਾਈ ਦਿੱਤੇ। ਕੋਰੋਨਾ ਦਾ ਮੁਕਾਬਲਾ ਕਰਨ ਵਾਲੇ ਡਾਕਟਰ ਦੇ ਹੌਂਸਲੇ ਵੇਖ ਕੇ ਜਿੱਥੇ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੀ ਹੈ, ਉਥੇ ਹੀ ਡਾਕਟਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਰੁਣ ਸ਼ਰਮਾ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਗ੍ਰਿਫ਼ਤ ਵਿਚ ਆਏ ਸਨ। ਉਹ ਸ਼ਹਿਰ ਦੇ ਇੱਕ ਪ੍ਰਸਿੱਧ ਨਿੱਜੀ ਹਸਪਤਾਲ 'ਚ ਦਾਖ਼ਲ ਸਨ ਪਰ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਠੀਕ ਢੰਗ ਨਾਲ ਇਲਾਜ਼ ਨਾ ਕਰਨ ਦੇ ਕਾਰਨ ਉਹ ਹੋਰ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋ ਗਏ। ਡਾ. ਅਰੁਣ ਸ਼ਰਮਾ ਦੇ ਹੌਂਸਲੇ ਅਤੇ ਜਜ਼ਬੇ ਨੂੰ ਵੇਖ ਕੇ ਉਹ ਵਾਇਰਸ ਤੋਂ ਜਲਦੀ ਰਿਕਵਰ ਹੋ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਤਿਆਰੀਆਂ ਮੁਕੰਮਲ
ਦੱਸਿਆ ਜਾ ਰਿਹਾ ਹੈ ਕਿ ਡਾ. ਅਰੁਣ ਨੂੰ ਸਾਹ ਨਾ ਆਉਣ ਦੇ ਕਾਰਨ ਆਕਸੀਜਨ ਦੀ ਸਪੋਰਟ ਲਗਾਈ ਗਈ ਹੈ ਅਤੇ ਉਹ ਰੋਜ਼ਾਨਾ ਪੰਜਾਬੀ ਗੀਤ ਲਗਾ ਕੇ ਕੋਰੋਨਾ ਆਈਸੋਲੇਸ਼ਨ ਵਾਰਡ 'ਚ ਡਿਊਟੀ ਨਿਭਾ ਰਹੇ ਡਾਕਟਰ ਅਤੇ ਸਟਾਫ ਨਾਲ ਮਿਲ ਕੇ ਆਪਣਾ ਮਨੋਰੰਜਨ ਕਰ ਰਹੇ ਹਨ ਅਤੇ ਲੋਕਾਂ ਨੂੰ ਸੁਨੇਹੇ ਦੇ ਰਹੇ ਹਨ ਕਿ ਹੌਂਸਲੇ ਬੁਲੰਦ ਹੋਣ ਤਾਂ ਕੋਰੋਨਾ ਨੂੰ ਮਾਤ ਦਿੱਤਾ ਜਾ ਸਕਦੀ ਹੈ। ਡਾ. ਅਰੁਣ ਸ਼ਰਮਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਕਿ ਕੋਰੋਨਾ ਤੋਂ ਉਹ ਨਹੀਂ ਡਰਦੇ। ਡਾਕਟਰਾਂ ਅਨੁਸਾਰ ਉਹ ਆਪਣਾ ਇਲਾਜ ਕਰਵਾ ਰਹੇ ਹਨ, ਜਿਵੇਂ ਆਮ ਫਲੂ ਹੁੰਦਾ ਹੈ, ਉਂਝ ਹੀ ਕੋਰੋਨਾ ਵਾਇਰਸ ਹੈ। ਛੇਤੀ ਹੀ ਉਹ ਠੀਕ ਹੋ ਕੇ ਲੋਕਾਂ ਦੀ ਸੇਵਾ 'ਚ ਫਿਰ ਤੋਂ ਲੱਗ ਜਾਣਗੇ।
ਇਹ ਵੀ ਪੜ੍ਹੋ : ਇਹ ਹੈ ਭਾਰਤ ਦੀ ਸਭ ਤੋਂ ਸੁੰਦਰ ਗੋਲਫਰ, ਤੈਰਾਕੀ 'ਚ ਵੀ ਰਹਿ ਚੁੱਕੀ ਹੈ ਚੈਪੀਅਨ (ਵੇਖੋ ਤਸਵੀਰਾਂ)
ਉੱਧਰ, ਦੂਜੇ ਪਾਸੇ ਸਿਹਤ ਵਿਭਾਗ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਕੋਰੋਨਾ ਕਾਲ 'ਚ ਖੂਨ ਦੇ ਰਿਸ਼ਤੇ ਵੀ ਸਫੇਦ ਹੋ ਗਏ ਹਨ। ਕੋਰੋਨਾ ਦੇ ਕਾਰਨ ਲੋਕ ਆਪਣਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ ਅਤੇ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਤੋਂ ਪੂਰੀ ਤਰ੍ਹਾਂ ਨਾਲ ਆਪਣਾ ਸੰਪਰਕ ਤੋੜ ਰਹੇ ਹਨ। ਇਸ ਕਾਰਨ ਮਰੀਜ਼ਾਂ ਦਾ ਮਨੋਬਲ ਲਗਾਤਾਰ ਟੁੱਟ ਰਿਹਾ ਹੈ। ਡਾ. ਅਰੁਣ ਦੀ ਤਰ੍ਹਾਂ ਹੋਰ ਪਾਜ਼ੇਟਿਵ ਮਰੀਜ਼ਾਂ ਨੂੰ ਵੀ ਆਪਣਾ ਮਨੋਬਲ ਵਧਾ ਕੇ ਰੱਖਣਾ ਚਾਹੀਦਾ ਹੈ ਅਤੇ ਸਮਾਜ ਨੂੰ ਵੀ ਅਜਿਹੇ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ ਹੈ, ਸਗੋਂ ਹਮਦਰਦੀ ਕਰਦੇ ਹੋਏ ਮਰੀਜ਼ਾਂ ਦੇ ਹੌਸਲੇ ਬੁਲੰਦ ਕਰਨੇ ਚਾਹੀਦੇ ਹਨ। ਕੋਰੋਨਾ ਦਾ ਜੇਕਰ ਸਾਰੇ ਮਿਲ ਕੇ ਮੁਕਾਬਲਾ ਕਰੀਏ ਤਾਂ ਇਸ ਨੂੰ ਆਸਾਨੀ ਨਾਲ ਮਾਤ ਦਿੱਤੀ ਜਾ ਸਕਦੀ ਹੈ। ਉੱਧਰ, ਦੂਜੇ ਪਾਸੇ ਡਾ. ਅਰੁਣ ਸ਼ਰਮਾ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਵੇਖ ਕੇ ਪ੍ਰਸਾਸ਼ਨਿਕ ਅਧਿਕਾਰੀ ਵੀ ਉਨ੍ਹਾਂ ਦੇ ਹੌਸਲੇ ਦੀ ਪ੍ਰਸ਼ੰਸਾ ਕਰ ਰਹੇ ਹਨ।
ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ