ਅੰਮ੍ਰਿਤਸਰ ਦੇ ਵਪਾਰੀਆਂ ਨੂੰ ਇਕ ਹੋਰ ਝਟਕਾ! ਚਮਨ ਬਾਰਡਰ ’ਤੇ ਤਾਲਿਬਾਨ ਦਾ ਕਬਜ਼ਾ, ਬੰਦ ਹੋ ਸਕਦੈ ਕਾਰੋਬਾਰ
Tuesday, Aug 17, 2021 - 03:15 PM (IST)
ਅੰਮ੍ਰਿਤਸਰ (ਨੀਰਜ਼) - ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਆਯਾਤ-ਨਿਰਯਾਤ ਕਰਨ ਵਾਲੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਇਕ ਹੋਰ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਚਮਨ ਬਾਰਡਰ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਅਫਗਾਨਿਸਤਾਨ ਤੋਂ ਆਈ. ਸੀ. ਪੀ. ਅਟਾਰੀ ’ਤੇ ਆਉਣ ਵਾਲੀਆਂ ਵਸਤਾਂ ਦਾ ਆਯਾਤ ਬੰਦ ਹੋਣ ਦੀ ਕਗਾਰ ’ਤੇ ਖੜ੍ਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਤਾਲਿਬਾਨ ਇਸ ਤਰ੍ਹਾਂ ਨਾਲ ਅੱਗੇ ਵਧਦਾ ਰਿਹਾ ਤਾਂ ਤੁਰਖਮ ਬਾਰਡਰ ’ਤੇ ਜਲਦੀ ਕਬਜ਼ਾ ਹੋ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ : ਅੰਮ੍ਰਿਤਸਰ ਦੇਹਾਤੀ ਪੁਲਸ ਨੇ ਬਰਾਮਦ ਕੀਤੇ 2 ਹੈਂਡ ਗ੍ਰਨੇਡ ਤੇ 2 ਪਿਸਤੌਲ, 2 ਸ਼ੱਕੀ ਅੱਤਵਾਦੀ ਕਾਬੂ
ਆਈ. ਸੀ. ਪੀ. ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਤੁਰਖਮ ਅਤੇ ਚਮਨ ਬਾਰਡਰ ਦੇ ਰਸਤਿਓਂ ਆਉਂਦੀਆਂ ਹਨ। ਇਨ੍ਹੀਂ ਦਿਨੀਂ ਅਫਗਾਨਿਸਤਾਨ ਦੇ ਡਰਾਈ ਫਰੂਟ ਦਾ ਆਯਾਤ ਆਈ. ਸੀ. ਪੀ. ’ਤੇ ਕੀਤਾ ਜਾਂਦਾ ਹੈ ਅਤੇ ਅੰਮ੍ਰਿਤਸਰ ਸਮੇਤ ਦਿੱਲੀ ਤੱਕ ਦੇ ਕਾਰੋਬਾਰੀ ਇਸ ਦਾ ਆਯਾਤ ਕਰਦੇ ਹਨ। ਵੀਰਵਾਰ ਨੂੰ 2 ਟਰੱਕ ਡਰਾਈ ਫਰੂਟ ਅਫਗਾਨਿਸਤਾਨ ਤੋਂ ਆਇਆ ਹੈ ਪਰ ਤਾਲਿਬਾਨ ਦੇ ਕਬਜ਼ੇ ਦੀ ਖ਼ਬਰ ਸੁਣ ਕੇ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ ਕੁੱਲੀਆਂ ਅਤੇ ਹੋਰ ਕਰਮਚਾਰੀਆਂ ਦੇ ਚਿਹਰੇ ਮੁਰਝਾ ਗਏ।
ਪੜ੍ਹੋ ਇਹ ਵੀ ਖ਼ਬਰ - ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂ ਇਸ ਤਾਰੀਖ਼ ਤੱਕ ਜਮਾਂ ਕਰਵਾ ਸਕਦੇ ਨੇ ਪਾਸਪੋਰਟ
ਆਈ. ਸੀ. ਪੀ. ’ਤੇ ਪਹਿਲਾਂ ਹੀ ਬੋਲ ਰਹੇ ਹਨ ਉੱਲੂ
ਆਈ. ਸੀ. ਪੀ. ਅਟਾਰੀ ਦੇ ਹਾਲਾਤ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕੇਂਦਰ ਸਰਕਾਰ ਵੱਲੋਂ 150 ਕਰੋੜ ਰੁਪਏ ਦੀ ਲਾਗਤ ਨਾਲ ਅਟਾਰੀ ਬਾਰਡਰ ’ਤੇ ਤਿਆਰ ਕੀਤੀ ਗਈ ਦੇਸ਼ ਦੀ ਪਹਿਲੀ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ’ਤੇ ਭਾਰਤ-ਪਾਕਿਸਤਾਨ ਕਾਰੋਬਾਰ ਬੰਦ ਹੋਣ ਕਾਰਨ ਪਹਿਲਾਂ ਉੱਲੂ ਬੋਲ ਰਹੇ ਹਨ। ਪੁਲਵਾਮਾ ਹਮਲੇ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਯਾਤ ਵਸਤਾਂ ’ਤੇ 200 ਫ਼ੀਸਦੀ ਡਿਊਟੀ ਲਗਾ ਦਿੱਤੀ ਸੀ ਜਿਸ ਨਾਲ ਪਾਕਿਸਤਾਨ ਤੋਂ ਆਉਣ ਵਾਲਾ ਸੀਮੈਂਟ, ਜਿਪਸਮ ਅਤੇ ਹੋਰ ਵਸਤਾਂ ਦਾ ਆਯਾਤ ਬਿਲਕੁਲ ਬੰਦ ਹੋ ਗਿਆ ਅਤੇ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ 50 ਹਜ਼ਾਰ ਪਰਿਵਾਰ ਬੇਰੋਜ਼ਗਾਰ ਹੋ ਗਏ। ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਰਾਹੀਂ ਥੋੜ੍ਹਾ ਬਹੁਤਾ ਕੰਮ ਕੁੱਲੀਆਂ ਅਤੇ ਲੇਬਰ ਨੂੰ ਮਿਲ ਰਿਹਾ ਸੀ ਪਰ ਹੁਣ ਉਹ ਵੀ ਬੰਦ ਹੋਣ ਦੀ ਕਗਾਰ ’ਤੇ ਹੈ ।
ਪੜ੍ਹੋ ਇਹ ਵੀ ਖ਼ਬਰ - ਸਟੇਜਾਂ ਤੋਂ ਬੇਲਗਾਮ ਭਾਸ਼ਣ ਦੇਣ ਕਰਕੇ ਲੋਕਾਂ ਦੇ ਸਿਰ ਤੋਂ ਉਤਰਨ ਲੱਗਾ ‘ਨਵਜੋਤ ਸਿੱਧੂ’ ਦਾ ਜਾਦੂ
ਟਰੱਕ ਸਕੈਨਰ ਵੀ ਬਣਿਆ ਸਫੈਦ ਹਾਥੀ
ਆਈ. ਸੀ. ਪੀ. ’ਤੇ ਆਯਾਤ-ਨਿਰਯਾਤ ਬੰਦ ਹੋਣ ਕਾਰਨ ਇੱਥੇ ਲਗਾਇਆ ਗਿਆ ਕਰੋੜਾਂ ਰੁਪਿਆਂ ਦਾ ਟਰੱਕ ਸਕੈਨਰ ਵੀ ਸਫੈਦ ਹਾਥੀ ਬਣ ਚੁੱਕਿਆ ਹੈ, ਕਿਉਂਕਿ ਪਹਿਲਾਂ ਹੀ ਕਸਟਮ ਵਿਭਾਗ ਨੇ ਇਸ ਸਕੈਨਰ ਦਾ ਇਸਤੇਮਾਲ ਕਰਨ ਤੋਂ ਮਨਾਂ ਕਰ ਦਿੱਤਾ ਸੀ। ਇਹ ਸਕੈਨਰ ਅਫਗਾਨਿਸਤਾਨ ਜਾਂ ਪਾਕਿਸਤਾਨ ਤੋਂ ਆਉਣ ਵਾਲੇ ਟਰੱਕਾਂ ਨੂੰ ਸਕੈਨ ਨਹੀਂ ਕਰ ਪਾ ਰਿਹਾ ਹੈ। ਟਰੱਕ ਦੇ ਅੰਦਰ ਲੁਕਾਈ ਗਈ ਕਿਸੇ ਵੀ ਚੀਜ਼ ਦਾ ਪਤਾ ਨਹੀਂ ਚੱਲ ਪਾਉਂਦਾ ਹੈ, ਜਿਸਦੇ ਨਾਲ ਇਸ ਟਰੱਕ ਸਕੈਨਰ ਦੇ ਮੁਆਇੰਨੇ ਹੀ ਖਤਮ ਹੋ ਜਾਂਦੇ ਹਨ। ਉਂਝ ਵੀ ਟਰੱਕ ਸਕੈਨਰ ਨੂੰ ਲਗਾਉਣ ਦੀ ਪ੍ਰੀਕ੍ਰਿਆ ਵੀ ਵਿਵਾਦਾਂ ’ਚ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਗੰਨੇ ਦੀ ਫ਼ਸਲ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਨੇ ਕੀਤਾ ਇਹ ਵੱਡਾ ਐਲਾਨ
ਪਾਕਿਸਤਾਨ ਨਾਲ ਕਾਰੋਬਾਰ ਸ਼ੁਰੂ ਕਰਨ ਲਈ ਅਪੀਲ ਕਰ ਰਹੇ ਹਨ ਵਪਾਰੀ
ਬੀਤੇ 2 ਸਾਲ ਤੋਂ ਬੰਦ ਪਏ ਭਾਰਤ-ਪਾਕਿਸਤਾਨ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਨਾਲ ਆਯਾਤ-ਨਿਰਯਾਤ ਬੰਦ ਹੋਣ ਕਾਰਨ ਹਜ਼ਾਰਾਂ ਟਰਾਂਸਪੋਰਟਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਅਤੇ ਅੰਮ੍ਰਿਤਸਰ ਦੇ ਟਰਾਂਸਪੋਰਟਰਾਂ ਦੇ ਹਜ਼ਾਰਾਂ ਟਰੱਕ ਤੱਕ ਬੈਂਕਾਂ ਵੱਲੋਂ ਜਬਤ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦੀ ਮਾਲੀ ਹਾਲਤ ਨੂੰ ਪਾਕਿਸਤਾਨ ਤੋਂ ਆਯਾਤ-ਨਿਰਯਾਤ ਬੰਦ ਹੋਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਵਪਾਰੀ ਨੇਤਾ ਅਨਿਲ ਮਹਿਰਾ ਵੱਲੋਂ ਹਾਲ ਹੀ ’ਚ ਕੇਂਦਰ ਸਰਕਾਰ ਦੇ ਮੰਤਰੀ ਨਾਲ ਮਿਲਕੇ ਉਨ੍ਹਾਂ ਨੂੰ ਆਈ. ਸੀ. ਪੀ. ’ਤੇ ਕਾਰੋਬਾਰ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਕਈ ਵੱਡੇ ਐਲਾਨ