ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਬਣੀ ਅਪਰਾਧੀਆਂ ਦੀ ਅਰਾਮਗਾਹ, ਮਿਲੇ 19 ਮੋਬਾਇਲ, 3 ਹੈੱਡਫੋਨ, 5 ਡਾਟਾ ਕੇਬਲ

Friday, Jun 03, 2022 - 02:24 PM (IST)

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਬਣੀ ਅਪਰਾਧੀਆਂ ਦੀ ਅਰਾਮਗਾਹ, ਮਿਲੇ 19 ਮੋਬਾਇਲ, 3 ਹੈੱਡਫੋਨ, 5 ਡਾਟਾ ਕੇਬਲ

ਅੰਮ੍ਰਿਤਸਰ (ਸੰਜੀਵ) - ਪੰਜਾਬ ਸਰਕਾਰ ਵਲੋਂ ਹਾਈਟੈਕ ਕੀਤੀ ਗਈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅਪਰਾਧੀਆਂ ਲਈ ਅਰਾਮਗਾਹ ਬਣ ਚੁੱਕੀ ਹੈ। ਇਕ ਪਾਸੇ ਜੇਲ੍ਹ ਵਿਚ ਖਤਰਨਾਕ ਸਮੱਗਲਰ, ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਅਪਰਾਧੀ ਸਜ਼ਾਵਾਂ ਭੁਗਤ ਰਹੇ ਹਨ, ਉਥੇ ਦੂਜੇ ਪਾਸੇ ਆਏ ਦਿਨ ਪੁਲਸ ਵਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਵਿਚ ਮੋਬਾਇਲ ਫੋਨ, ਨਸ਼ੀਲਾ ਪਦਾਰਥ ਅਤੇ ਹੋਰ ਸ਼ੱਕੀ ਵਸੂਤੀਆਂ ਬਰਾਮਦ ਹੋਣੀਆਂ ਕਿਤੇ ਨਾ ਕਿਤੇ ਜੇਲ੍ਹ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀਆਂ ਹਨ।

ਪੋਤੇ ਨੂੰ ਮਿਲਣ ਦੀ ਸੀ ਰੀਝ, ਨੂੰਹ ਨੇ ਕੀਤਾ ਇਨਕਾਰ ਤਾਂ ਦਾਦੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਬੇਸ਼ੱਕ ਜੇਲ ਅਧਿਕਾਰੀ ਹਵਾਲਾਤੀਆਂ ਦੇ ਕਬਜ਼ੇ ’ਚੋਂ ਮੋਬਾਇਲ ਫੋਨ ਬਰਾਮਦ ਕਰ ਕੇ ਆਪਣੀ ਪਿੱਠ ਥਪਥਪਾਉਂਦੇ ਹਨ ਪਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਾਤਾਰ ਮਿਲ ਰਹੀਆਂ ਸ਼ੱਕੀ ਵਸਤੂਆਂ ਕਿਸੇ ਤਰੀਕੇ ਨਾਲ ਪਹੁੰਚ ਰਹੀਆਂ ਹਨ। ਇਸ ਬਾਰੇ ਕੋਈ ਬਾਰੀਕੀ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਹੈ। ਥ੍ਰੀ ਲੇਅਰ ਸੁਰੱਖਿਆ ਚੱਕਰ ਦੇ ਬਾਵਜੂਦ ਹਵਾਲਾਤੀਆਂ ਤੋਂ ਗ਼ੈਰ-ਕਾਨੂੰਨੀ ਸਾਮਾਨ ਮਿਲਣਾ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ’ਤੇ ਉੱਚ ਅਧਿਕਾਰੀਆਂ ਨੂੰ ਵਿਚਾਰ ਕਰਨ ਦੀ ਲੋੜ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 8 ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਕੇਂਦਰੀ ਜੇਲ੍ਹ ਵਿਚ ਦੇਰ ਰਾਤ ਹੋਈ ਅਚਾਨਕ ਜਾਂਚ ਦੌਰਾਨ 10 ਹਵਾਲਾਤੀਆਂ ਦੇ ਕਬਜ਼ੇ ਤੋਂ 14 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਜਦਕਿ ਇਸੇ ਟੀਮ ਨੇ ਜੇਲ੍ਹ ਕੰਪਲੈਕਸ ਤੋਂ 5 ਹੋਰ ਲਾਵਾਰਿਸ ਮੋਬਾਇਲ ਵੀ ਬਰਾਮਦ ਕੀਤੇ। ਹਵਾਲਾਤੀਆਂ ਵਿਚ ਦਵਿੰਦਰ ਸਿੰਘ ਵਾਸੀ ਵਡਾਲੀ ਡੋਗਰਾ, ਜੋਬਨਜੀਤ ਸਿੰਘ ਵਾਸੀ ਰਾਜਾਸਾਂਸੀ, ਜਰਮਨਜੀਤ ਸਿੰਘ ਵਾਸੀ ਦਾਲਮ, ਪਰਮਜੀਤ ਸਿੰਘ ਵਾਸੀ ਲੁਹਾਰਕਾ ਕਲਾਂ, ਗੁਰਲਾਲ ਸਿੰਘ ਵਾਸੀ ਗੁੰਬਦ, ਗੁਰਕੀਰਤ ਸਿੰਘ, ਇੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ, ਦੀਪਕ ਵਾਸੀ ਮਹੋਵਾ, ਅਕਾਸ਼ ਵਾਸੀ ਗਵਾਲ ਮੰਡੀ, ਸੁਰਜੀਤ ਮਸੀਹ ਵਾਸੀ ਅਜਨਾਲਾ ਸ਼ਾਮਲ ਹੈ। ਵਧੀਕ ਜੇਲ ਸੁਪਰਡੈਂਟ ਮੇਵਾ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਜੇਲ੍ਹ ’ਚ ਬੈਠੇ ਗੈਂਗਸਟਰ ਮੋਬਾਇਲ ਰਾਹੀਂ ਵਾਰਦਾਤਾਂ ਨੂੰ ਦਿੰਦੇ ਅੰਜਾਮ
ਜੇਲ੍ਹਾਂ ਵਿਚ ਬੈਠੇ ਖ਼ਤਰਨਾਕ ਗੈਂਗਸਟਰ ਮੋਬਾਇਲ ਰਾਹੀਂ ਬਾਹਰ ਬੈਠੇ ਆਪਣੇ ਗੁਰਗਿਆਂ ਨਾਲ ਜੁੜੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਹ ਲੋਕ ਜੇਲ੍ਹ ਤੋਂ ਅਪਰਾਧਿਕ ਵਾਰਦਾਤਾਂ ਨੂੰ ਸਰਅੰਜਾਮ ਦੇ ਦਿੰਦੇ ਹਨ। ਕਈ ਵਾਰ ਇਸਦਾ ਖੁਲਾਸਾ ਵੀ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਪੁਲਸ ਵਲੋਂ ਕੋਈ ਵੀ ਅਜਿਹੇ ਠੋਸ ਪ੍ਰਬੰਧ ਨਹੀਂ ਕੀਤੇ ਗਏ, ਜੋ ਜੇਲ੍ਹਾਂ ਵਿਚ ਬੈਠੇ ਅਪਰਾਧੀਆਂ ’ਤੇ ਸਿਕੰਜ਼ਾ ਕੱਸ ਸਕੇ।

ਮੋਬਾਇਲ ਤੋਂ ਦਿੰਦੇ ਹਨ ਧਮਕੀਆਂ ਅਤੇ ਮੰਗਦੇ ਹਨ ਫਿਰੌਤੀ
ਜੇਲ੍ਹਾਂ ਵਿਚੋਂ ਮੋਬਾਇਲ ਰਾਹੀਂ ਫੋਨ ਕਰ ਫਿਰੌਤੀ ਮੰਗਣ ਦੀਆਂ ਕਈ ਘਟਨਾਵਾਂ ਪੁਲਸ ਰਿਕਾਰਡ ਵਿਚ ਆ ਚੁੱਕੀਆਂ ਹਨ। ਅੱਜ ਵੀ ਵੱਡੀ ਗਿਣਤੀ ਵਿਚ ਜੇਲ੍ਹਾਂ ਵਿਚ ਬੈਠੇ ਹਵਾਲਾਤੀਆਂ ਦੇ ਕਬਜ਼ੇ ਵਿਚੋਂ ਮੋਬਾਇਲ ਫੋਨ ਦਾ ਮਿਲਣਾ ਜੇਲ੍ਹ ਦੇ ਸੁਰੱਖਿਆ ਘੇਰੇ ’ਤੇ ਨਹੀਂ ਸਗੋਂ ਜੇਲ੍ਹ ਦੇ ਬੰਦੋਬਸਤ ’ਤੇ ਸਵਾਲ ਖੜੇ ਕਰ ਰਿਹਾ ਹੈ। ਮੁਲਜ਼ਮਾਂ ਵਲੋਂ ਵਾਰਦਾਤਾਂ ਨਹੀਂ ਸਗੋਂ ਜੇਲ੍ਹ ਵਿਚ ਬੈਠ ਆਪਣੇ ਸਮੱਗਲਿੰਗ ਦੇ ਧੰਦੇ ਤੱਕ ਚਲਾਏ ਜਾ ਰਹੇ ਹਨ। ਸਮਾਂ ਰਹਿੰਦਿਆਂ ਜੇਕਰ ਕੋਈ ਠੋਸ ਰਣਨੀਤੀ ਤਿਆਰ ਨਹੀਂ ਕੀਤੀ ਗਈ ਤਾਂ ਇਹ ਅਪਰਾਧੀ ਜੇਲ੍ਹਾਂ ਵਿਚ ਬੈਠ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਖਾਲਸਾ ਕਾਲਜ ਦੇ ਬਾਹਰ ਭਿੜੀਆਂ ਦੋ ਧਿਰਾਂ, ਚੱਲੀਆਂ ਗੋਲ਼ੀਆਂ

 


author

rajwinder kaur

Content Editor

Related News