ਕਾਰਡ ਕਲੋਨਿੰਗ ਲਈ ਏ.ਟੀ.ਐੱਮ. ''ਚ ਡਿਵਾਇਸ ਫਿੱਟ ਕਰਨ ਵਾਲਾ ਵਿਅਕਤੀ ਕਾਬੂ

Saturday, Aug 03, 2019 - 01:04 PM (IST)

ਕਾਰਡ ਕਲੋਨਿੰਗ ਲਈ ਏ.ਟੀ.ਐੱਮ. ''ਚ ਡਿਵਾਇਸ ਫਿੱਟ ਕਰਨ ਵਾਲਾ ਵਿਅਕਤੀ ਕਾਬੂ

ਅੰਮ੍ਰਿਤਸਰ : ਏ.ਟੀ.ਐੱਮ. ਮਸ਼ੀਨ 'ਤੇ ਯੰਤਰ ਲਗਾ ਕੇ ਏ.ਟੀ.ਐੱਮ. ਕਲੋਨ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਸਟਾਫ ਦੀ ਸਾਵਧਾਨੀ ਨਾਲ ਹਜ਼ਾਰਾਂ ਗ੍ਰਾਹਕਾਂ ਦਾ ਡਾਟਾ ਲੀਕ ਹੋਣ ਤੋਂ ਬਚ ਗਿਆ। ਇੰਨਾਂ ਹੀ ਨਹੀਂ ਦੋਸ਼ੀ ਵੀ ਬੈਂਕ ਕਰਮਚਾਰੀਆਂ ਦੀ ਸਾਵਧਾਨੀ ਨਾਲ ਫੜਿਆ ਗਿਆ। ਦੋਸ਼ੀ ਰੋਮਾਨੀਆ ਦੇਸ਼ ਦਾ ਨਾਗਰਿਕ ਹੈ। ਥਾਣਾ ਰਾਮਬਾਗ ਪੁਲਸ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਅਜੈ ਅਰੋੜਾ ਦੀ ਸ਼ਿਕਾਇਤ 'ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

ਜਾਣਕਾਰੀ ਮੁਤਾਬਕ ਉਕਤ ਘਟਨਾ 13 ਜੁਲਾਈ ਦੀ ਹੈ। ਸ਼ਰੀਕਪੁਰਾ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਲੱਗੇ ਏ.ਟੀ.ਐੱਮ. 'ਚ ਕੈਸ਼ੀਅਰ ਅਮਨਦੀਪ ਸਿੰਘ ਕੈਸ਼ ਪਾਉਣ ਗਿਆ। ਉਸ ਨੇ ਦੇਖਿਆ ਕਿ ਮਸ਼ੀਨ 'ਚ ਜਿਸ ਜਗਾਂ ਕਾਰਡ ਸਵੈਪ ਕੀਤਾ ਜਾਂਦਾ ਹੈ, ਉਥੇ ਗਮ ਲੱਗੀ ਹੋਈ ਸੀ। ਦੇਖਣ 'ਚ ਲੱਗ ਰਿਹਾ ਸੀ ਕਿ ਉਸ ਦੇ 'ਤੇ ਕੁਝ ਲਗਾਇਆ ਗਿਆ ਹੈ। ਕੈਸ਼ੀਅਰ ਨੇ ਬੈਂਕ ਇੰਜੀਨੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਮਸ਼ੀਨ ਬੰਦ ਕਰਵਾ ਦਿੱਤੀ। ਇਸ ਉਪਰੰਤ ਤੁਰੰਤ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਏ.ਟੀ.ਐੱਮ. 'ਤੇ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਗਿਆ। ਇਸ ਦੌਰਾਨ ਇਕ ਵਿਅਕਤੀ ਦਿਖਾਈ ਦਿੱਤਾ, ਜੋ ਏ.ਟੀ.ਐੱਮ. ਮਸ਼ੀਨ 'ਚ ਡਿਵਾਇਸ ਫਿੱਟ ਕਰ ਰਿਹਾ ਸੀ। 

ਬੈਂਕ ਦੀ ਸਾਵਧਾਨੀ ਨਾਲ ਹੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਫੜਿਆ ਗਿਆ। 1 ਜੁਲਾਈ ਨੂੰ ਬੈਂਕ ਖੁੱਲ੍ਹੀ ਤਾਂ ਕਰਮਚਾਰੀਆਂ ਨੂੰ ਏ.ਟੀ.ਐੱਮ. ਨਾਲ ਛੇੜਛਾੜ ਕਰਨ ਵਾਲਾ ਦੋਸ਼ੀ  ਉਥੇ ਘੁੰਮਦਾ ਦਿਖਾਈ ਦਿੱਤਾ। ਉਨ੍ਹਾਂ ਨੇ ਪੁਲਸ ਨਾਲ ਯੋਜਨਾ ਬਣਾ ਕੇ ਏ.ਟੀ.ਐੱਮ. ਖੋਲ੍ਹ ਦਿੱਤਾ, ਜਿਸ ਤੋਂ ਕੁਝ ਸਮੇਂ ਬਾਅਦ ਹੀ ਦੋਸ਼ੀ ਏ.ਟੀ.ਐਮ. 'ਚ ਦਾਖਲ ਹੋ ਗਿਆ ਤੇ ਉਸ 'ਚ ਲੱਗੀ ਡਿਵਾਇਸ ਨੂੰ ਕੱਢਣ ਲੱਗਾ। ਉਸੇ ਸਮੇਂ ਬੈਂਕ ਕਰਮਚਾਰੀਆਂ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। 

ਕੀ ਹੁੰਦਾ ਹੈ ਕਲੋਨ?
ਕਲੋਨ ਦਾ ਮਤਲਬ ਕਾਪੀ ਤਿਆਰ ਕਰਨਾ। ਡੈਬਿਟ ਜਾਂ ਕ੍ਰੈਡਿਟ ਕਾਰਡ ਕਲੋਨਿੰਗ ਦੇ ਮਾਮਲੇ 'ਚ ਸਕੀਮਰ ਮਸ਼ੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਥੇ ਇਕ ਤਰ੍ਹਾਂ ਦੀ ਡਿਵਾਇਸ ਹੁੰਦੀ ਹੈ, ਜੋ ਏ.ਟੀ.ਐੱਮ. ਦੇ 'ਤੇ ਲਗੇ ਰਿਕਾਰਡ ਨੂੰ ਕਾਪੀ ਕਰਦੀ ਹੈ। ਇਸ 'ਚ ਛੋਟੀ ਚਿੱਪ ਹੁੰਦੀ ਹੈ, ਜੋ ਸਵੈਪ ਹੋਣ ਵਾਲੇ ਕਾਰਡ ਦਾ ਡਾਟਾ ਰੀਡ ਕਰ ਲੈਂਦੀ ਹੈ। ਇਸ ਤੋਂ ਬਾਅਦ ਡਿਵਾਇਸ ਨੂੰ ਕੰਪਿਊਟਰ ਦੇ ਨਾਲ ਕਾਪੀ ਕਰਕੇ ਕਿਸੇ ਵੀ ਏ.ਟੀ.ਐੱਮ. ਕਾਰਡ ਦੀ ਕਾਪੀ ਬਣਾਈ ਜਾ ਸਕਦੀ ਹੈ।  


author

Baljeet Kaur

Content Editor

Related News