ਕੈਂਸਰ ਕੈਂਪ ਦੇ ਨਾਂਅ ''ਤੇ ਹੋਣਾ ਸੀ ਨਿੰਜਾ ਦਾ ਸ਼ੋਅ, ਪਰਦਾਫਾਸ਼ ! (ਵੀਡੀਓ)
Sunday, Mar 17, 2019 - 09:34 AM (IST)
ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਦੇ ਨਗਰ ਨਿਗਮ ਵਿਭਾਗ ਨਾਲ ਠੱਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਲਿੰਗ ਕ੍ਰਿਸ਼ਨਾ ਨਾਂਅ ਦੀ ਇੱਕ ਪ੍ਰੋਡਕਸ਼ਨ ਕੰਪਨੀ ਵਲੋਂ ਕੈਂਸਰ ਬੀਮਾਰੀ ਤੋਂ ਲੋਕਾਂ ਨੂੰ ਜਾਗਰੂਕ ਰੱਖਣ ਲਈ ਕੈਂਪ ਲਗਾਉਣ ਦੀ ਪਰਮਿਸ਼ਨ ਲਈ ਗਈ ਸੀ ਪਰ ਅਸਲ 'ਚ ਓਥੇ ਗਾਇਕ ਨਿੰਜਾ ਦਾ ਲਾਈਵ ਸ਼ੋਅ ਕਰਵਾਇਆ ਜਾਣਾ ਸੀ, ਜਿਸ ਦਾ ਪਰਦਾਫਾਸ਼ ਕਾਂਗਰਸ ਦੇ ਸਾਬਕਾ ਆਗੂ ਮਨਦੀਪ ਸਿੰਘ ਮੰਨਾ ਨੇ ਕੀਤਾ। ਇਨਾ ਹੀ ਨਹੀਂ ਮੰਨਾ ਨੇ ਕਿਹਾ ਕੇ ਜੇਕਰ ਇਹ ਲਾਈਵ ਸ਼ੋਅ ਹੋਵੇਗਾ ਤਾਂ ਓਨਾ ਵਲੋਂ ਨਿੰਜਾ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ।
ਇਸ ਮਾਮਲੇ ਬਾਰੇ ਜਦ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨ ਰਣਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਮਾਮਲਾ ਓਨਾ ਦੇ ਧਿਆਨ 'ਚ ਆਉਣ ਤੋਂ ਬਾਅਦ ਇਸ ਈਵੈਂਟ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ ਹੈ।