ਮਾਂ ਅਤੇ ਉਸਦੀ ਬੇਟੀਆਂ ਨੂੰ ਅਗਵਾ ਦੀ ਕੋਸ਼ਿਸ਼ ਕਰਨ ਵਾਲਾ ਕੈਬ ਡਰਾਇਵਰ ਗ੍ਰਿਫ਼ਤਾਰ

Wednesday, Nov 25, 2020 - 11:27 AM (IST)

ਅੰਮ੍ਰਿਤਸਰ (ਸੰਜੀਵ) : ਰਣਜੀਤ ਐਵੀਨਿਊ ਦੇ ਇਕ ਰੈਸਟੋਰੈਟ 'ਚ ਜਨਮ ਦਿਨ ਮਨਾਉਣ ਜਾ ਰਹੀ ਕੁੜੀ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਕੈਬ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਇਥੇ ਦੱਸ ਦੇਈਏ ਕਿ ਪੀੜਤ ਕੁੜੀ ਆਪਣੀ ਮਾਂ ਅਤੇ ਭੈਣ ਦੇ ਨਾਲ ਕੈਬ 'ਚ ਸਵਾਰ ਸੀ ਅਤੇ ਛੇੜਛਾੜ ਦਾ ਵਿਰੋਧ ਕਰਨ 'ਤੇ ਦੋਸ਼ੀ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕਿ ਦੋਵੇਂ ਭੈਣਾਂ ਨੇ ਕਾਰ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ ਅਤੇ ਮਾਂ ਨੇ ਕਿਸੇ ਤਰ੍ਹਾਂ ਡਰਾਈਵਰ ਨਾਲ ਹੱਥੋਪਾਈ ਕੀਤੀ ਅਤੇ ਜਿਵੇਂ ਹੀ ਉਸਨੇ ਗੱਡੀ ਰੋਕੀ ਤਾਂ ਉਹ ਵੀ ਛਾਲ ਮਾਰ ਕੇ ਹੇਠਾਂ ਉਤਰੀ ਸੀ।

ਇਹ ਵੀ ਪੜ੍ਹੋ: ਨੌਜਵਾਨ ਨੂੰ ਬੇਰਹਿਮ ਮੌਤ ਦੇ ਕੇ ਗਟਰ 'ਚ ਪੁੱਠਾ ਟੰਗਣ ਵਾਲੇ ਨਿਕਲੇ ਜਿਗਰੀ ਯਾਰ, ਗ੍ਰਿਫ਼ਤਾਰ

ਇਕ ਮਹੀਨੇ ਤੋਂ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਸੀ, ਜਦੋਂਕਿ ਉਹ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਆਖ਼ਿਰਕਾਰ ਅੱਜ ਸੂਚਨਾ ਦੇ ਆਧਾਰ 'ਤੇ ਥਾਣਾ ਰਣਜੀਤ ਐਵੀਨਿਊ ਇੰਚਾਰਜ ਐੱਸ. ਆਈ. ਰੌਬਿਨ ਹੰਸ ਨੇ ਪੁਲਸ ਪਾਰਟੀ ਦੇ ਨਾਲ ਦੋਸ਼ੀ ਨੂੰ ਉਸ ਦੇ ਰਿਸ਼ਤੇਦਾਰ ਦੇ ਘਰੋਂ ਧਰ ਦਬੋਚਿਆ। ਪੁਲਸ ਨੇ ਅਦਾਲਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

ਇਹ ਕਹਿਣਾ ਹੈ ਪੁਲਸ ਦਾ
ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ . ਰੌਬਿਨ ਹੰਸ ਦਾ ਕਹਿਣਾ ਹੈ ਕੈਬ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਦੋਸ਼ੀ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲੈ ਕੇ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।


Baljeet Kaur

Content Editor

Related News