ਭਗਤਾਂ ਵਾਲਾ ਡੰਪ ਦੇ ਬਦਲੇ ਹਾਲਾਤ, ਖ਼ਾਦ ਬਣਨੀ ਹੋਈ ਸ਼ੁਰੂ
Thursday, Oct 29, 2020 - 11:54 AM (IST)
ਅੰਮ੍ਰਿਤਸਰ (ਰਮਨ, ਸੁਮਿਤ) : ਸ਼ਹਿਰ 'ਚ ਭਗਤਾਂ ਵਾਲਾ ਕੂੜੇ ਦੇ ਡੰਪ 'ਤੇ ਹਾਲਾਤ ਅਜਿਹੇ ਸਨ ਕਿ ਹਰ ਰੋਜ਼ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਲੋਕ ਕੋਸਦੇ ਸਨ ਪਰ ਮਿਹਨਤੀ ਅਧਿਕਾਰੀ ਆਪਣੇ ਕੰਮ ਕਾਰਣ ਆਪਣੀ ਪਛਾਣ ਬਣਾ ਜਾਂਦੇ ਹਨ। ਉਸ ਦੀ ਇਕ ਉਦਾਹਰਣ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਦਿੱਤੀ ਹੈ। ਪਿਛਲੇ ਸਾਲਾਂ ਵਿਚ ਕੂੜੇ ਦੇ ਡੰਪ ਸਬੰਧੀ ਹਮੇਸ਼ਾ ਰਾਜਨੀਤੀ ਭਾਰੂ ਰਹੀ, ਜਿਸ ਸਬੰਧੀ ਕਈ ਤਰ੍ਹਾਂ ਦੇ ਮੋੜ ਆਏ ਅਤੇ ਲੋਕ ਕਈ-ਕਈ ਦਿਨ ਧਰਨੇ 'ਤੇ ਬੈਠੇ ਰਹੇ ਅਤੇ ਡੰਪ ਕਾਰਣ ਕਈ ਮੌਤਾਂ ਵੀ ਹੋਈਆਂ ਹਨ। ਹੁਣ ਡੰਪ 'ਤੇ ਹਾਲਾਤ ਅਜਿਹੇ ਹਨ ਜੋ ਕਦੇ ਨਹੀਂ ਹੋ ਸਕਦਾ ਸੀ, ਉਸਨੂੰ ਕਮਿਸ਼ਨਰ ਮਿੱਤਲ ਨੇ ਕਰ ਵਿਖਾਇਆ ਹੈ। ਉਹ ਹਰ ਹਫ਼ਤੇ ਅਧਿਕਾਰੀਆਂ ਨੂੰ ਬਿਨਾਂ ਦੱਸੇ ਜਾਇਜ਼ਾ ਲੈਂਦੇ ਹਨ ਅਤੇ ਕਦੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚ ਕੇ ਉੱਥੇ ਬੁਲਾ ਲੈਂਦੇ ਹਨ। ਡੰਪ 'ਤੇ ਬਣੇ ਕਈ-ਕਈ ਫੁੱਟ ਪਹਾੜ ਕੱਟ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ
ਖਾਦ ਬਣਨੀ ਹੋਈ ਸ਼ੁਰੂ
ਡੰਪ 'ਤੇ ਹੁਣ ਸ਼ੈੱਡ ਬਣਾ ਦਿੱਤੇ ਗਏ ਹਨ। ਮਸ਼ੀਨਰੀ ਕੂੜੇ ਨੂੰ ਵੱਖ-ਵੱਖ ਕਰ ਰਹੀ ਹੈ ਅਤੇ ਹੁਣ ਕੂੜੇ ਤੋਂ ਖਾਦ ਵੀ ਬਣਨੀ ਸ਼ੁਰੂ ਹੋ ਗਈ ਹੈ। ਇਹ ਨਿਗਮ ਪ੍ਰਸ਼ਾਸਨ ਦੀ ਵੱਡੀ ਉਪਲਬਧੀ ਹੈ। ਚੰਗੇ ਮਾਹੌਲ ਲਈ ਅਧਿਕਾਰੀਆਂ ਨੂੰ ਡੰਪ ਦੇ ਆਲੇ-ਦੁਆਲੇ ਬੂਟੇ ਲਾਉਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਤਾਂ ਕਿ ਆਸਪਾਸ ਦੀ ਆਬਾਦੀ ਨੂੰ ਡੰਪ ਕਾਰਣ ਕੋਈ ਮੁਸ਼ਕਲ ਨਾ ਆਵੇ।
ਇਹ ਵੀ ਪੜ੍ਹੋ: ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)
ਕੰਮ ਸਬੰਧੀ ਕੁਤਾਹੀ ਬਰਦਾਸ਼ਤ ਨਹੀਂ
ਕੰਪਨੀ ਵੱਲੋਂ ਬਾਇਓਰਮੈਡੀਏਸ਼ਨ ਦੀਆਂ ਚਾਰ ਮਸ਼ੀਨਾਂ ਲਾਈਆਂ ਗਈਆਂ ਹਨ , 31 ਅਕਤੂਬਰ ਤਕ ਕੰਪੋਸਟ ਪੈਡ ਬਣਾ ਕੇ ਤਿਆਰ ਕੀਤਾ ਜਾਵੇਗਾ। ਕੂੜੇ ਦੇ ਡੰਪ ਦੇ ਹਾਲਾਤ ਸੁਧਰ ਰਹੇ ਹਨ ਅਤੇ ਵਿਰੋਧ ਕਰਨ ਵਾਲੇ ਲੋਕ ਵੀ ਸ਼ਾਂਤ ਹੋ ਰਹੇ ਹਨ। ਮਿੱਤਲ ਨੇ ਡੰਪ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਡੰਪ 'ਤੇ ਕੰਮ ਸਬੰਧੀ ਕੁਤਾਹੀ ਨਹੀਂ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਜਿਹੜਾ ਸਮਾਂ ਜਿਸ ਕੰਮ ਲਈ ਨਿਰਧਾਰਤ ਕੀਤਾ ਗਿਆ ਹੈ, ਉਹ ਉਸ ਸਮੇਂ ਸਿਰ ਪੂਰਾ ਹੋ ਜਾਣਾ ਚਾਹੀਦਾ ਹੈ । ਇਸ ਦੌਰਾਨ ਸਿਹਤ ਅਧਿਕਾਰੀ ਡਾ. ਅਜੈ ਕੰਵਰ , ਚੀਫ ਸੈਨੇਟਰੀ ਇੰਸਪੈਕਟਰ ਜੇ. ਪੀ. ਸਿੰਘ ਅਤੇ ਪੰਕਜ ਉਪਾਧਿਆ ਆਦਿ ਹਾਜ਼ਰ ਸਨ।