ਅਨਮੋਲ ਕਤਲਕਾਂਡ : ਦੋਸ਼ੀ ਵਿਆਹ ਲਈ ਕਰ ਰਿਹਾ ਸੀ ਮਜਬੂਰ, ਮਨ੍ਹਾ ਕਰਨ ''ਤੇ ਦਿੱਤੀ ਦਰਦਨਾਕ ਮੌਤ

03/01/2020 10:56:48 AM

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਤੋਂ ਅਜਨਾਲਾ ਦੀ ਰਹਿਣ ਵਾਲੀ ਅਨਮੋਲ ਕੌਰ ਦੇ ਕਤਲ ਮਾਮਲੇ'ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਅਨਮੋਲ ਕੌਰ ਅੰਮ੍ਰਿਤਸਰ ਓਰੇਨ 'ਚ ਪੜ੍ਹਾਈ ਕਰਨ ਲਈ ਆਉਂਦੀ ਸੀ। ਸਵੇਰੇ 7:30 ਵਜੇ ਦੇ ਕਰੀਬ ਪਿੰਡ ਤੋਂਂ ਚੱਲਣ ਵਾਲੀ ਸਕੂਲ ਬੱਸ 'ਚ ਬੈਠ ਕੇ ਉਹ 8:30 ਵਜੇ ਰਣਜੀਤ ਐਵੀਨਿਊ ਪੁੱਜਦੀ ਸੀ। ਅਨਮੋਲ ਨੂੰ ਅਜਨਾਲਾ ਦਾ ਹੀ ਰਹਿਣ ਵਾਲਾ ਲਵਦੀਪ ਸਿੰਘ ਆਪਣੇ ਨਾਲ ਵਿਆਹ ਕਰਵਾਉਣ ਲਈ ਮਜਬੂਰ ਕਰਦਾ ਸੀ ਪਰ ਅਨਮੋਲ ਉਸ ਦੇ ਦਬਾਅ ਹੇਠ ਨਾ ਆ ਕੇ ਆਪਣੇ ਪਰਿਵਾਰ ਵਾਲਿਆਂ ਦਾ ਵਾਸਤਾ ਦੇ ਕੇ ਉਸ ਦਾ ਸਾਥ ਦੇਣ ਲਈ ਮਨ੍ਹਾ ਕਰ ਦਿੰਦੀ ਸੀ। 26 ਫਰਵਰੀ ਦੀ ਸਵੇਰੇ ਲਵਦੀਪ ਨੇ ਆਪਣੇ ਇਕ ਦੋਸਤ ਦੇ ਫੋਨ ਤੋਂ ਅਨਮੋਲ ਨੂੰ ਫੋਨ ਕਰ ਕੇ ਰਣਜੀਤ ਐਵੀਨਿਊ 'ਚ ਮਿਲਣ ਲਈ ਬੁਲਾਇਆ। ਜਦੋਂ ਉਹ 8:55 'ਤੇ ਵਿਸ਼ਾਲ ਮੈਗਾਮਾਰਟ ਦੇ ਸਾਹਮਣੇ ਪਹੁੰਚੀ ਤਾਂ ਉਸ ਦਾ ਪਿੱਛਾ ਕਰ ਰਹੇ ਲਵਦੀਪ ਨੇ ਉਸ ਨੂੰ ਕਾਰ 'ਚ ਬਿਠਾਇਆ ਅਤੇ ਬਾਈਪਾਸ 'ਤੇ ਸਥਿਤ ਲੌਹਾਰਕਾ ਰੋਡ ਦੇ ਵੱਲ ਲੈ ਗਿਆ। ਕਿਨ੍ਹਾਂ ਹਾਲਾਤ 'ਚ ਅਨਮੋਲ ਲਵਦੀਪ ਸਿੰਘ ਦੇ ਨਾਲ ਬੈਠੀ ਅਤੇ ਲੌਹਾਰਕਾ ਰੋਡ ਗਈ ਇਹ ਅਜੇ ਗੰਭੀਰ ਜਾਂਚ ਦਾ ਵਿਸ਼ਾ ਹੈ, ਜਿਸ ਦਾ ਖੁਲਾਸਾ ਪੁਲਸ ਪੁੱਛਗਿਛ ਦੇ ਬਾਅਦ ਹੀ ਕਰ ਪਾਵੇਗੀ। ਲੌਹਾਰਕਾ ਰੋਡ 'ਤੇ ਲੈ ਜਾਣ ਦੇ ਬਾਅਦ ਲਵਦੀਪ ਨੇ ਉਸ ਨੂੰ ਕਰੀਬ ਅੱਧੇ ਘੰਟੇ ਬਾਅਦ 9:30 ਵਜੇ ਅਨਮੋਲ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸਨੂੰ ਇਕ ਖੰਡਰਨੁਮਾ ਇਮਾਰਤ 'ਚ ਸੁੱਟ ਦਿੱਤਾ, ਜਿਸ ਦੇ ਬਾਅਦ ਲਵਦੀਪ ਨੇ ਅਨਮੋਲ ਦੇ ਫੋਨ ਤੋਂ ਉਸ ਦੀ ਮਾਤਾ ਪਰਮਜੀਤ ਕੌਰ ਨੂੰ ਫੋਨ ਕੀਤਾ ਕਿ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਹ ਰਾਤ ਨੂੰ 20 ਲੱਖ ਰੁਪਏ ਦੇ ਕੇ ਆਪਣੀ ਲੜਕੀ ਨੂੰ ਲੈ ਜਾਣ ਨਹੀਂ ਤਾਂ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ। ਇਸ ਦੇ ਬਾਅਦ ਤੁਰੰਤ ਪਰਮਜੀਤ ਨੇ ਆਪਣੇ ਪਤੀ ਅਤੇ ਅਨਮੋਲ ਦੇ ਪਿਤਾ ਪ੍ਰਗਟ ਸਿੰਘ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ ਅਤੇ ਉਹ ਉਸ ਦੀ ਜਾਨ ਦੇ ਬਦਲੇ 20 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਹੈ, ਜਿਸ 'ਤੇ ਪ੍ਰਗਟ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਤੁਰੰਤ ਰਣਜੀਤ ਐਵੀਨਿਊ ਥਾਣੇ ਪਹੁੰਚਿਆ ਜਿੱਥੇ ਉਸ ਨੇ ਆਪਣੀ ਲੜਕੀ ਦੇ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ। ਤਿੰਨ ਦਿਨ ਤੱਕ ਚੱਲੀ ਪੁਲਸ ਜਾਂਚ ਦੇ ਦੌਰਾਨ ਹੱਤਿਆ ਦੇ ਦੋਸ਼ੀ ਨੂੰ ਜਾਂਚ ਲਈ ਹਿਰਾਸਤ 'ਚ ਲਿਆ ਗਿਆ।

ਇਕਲੌਤੀ ਧੀ ਸੀ ਅਨਮੋਲ
19 ਸਾਲ ਦੀ ਅਨਮੋਲ ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਸੀ, ਜੋ ਸਥਾਨਕ ਰਣਜੀਤ ਐਵੀਨਿਊ ਤੋਂ ਓਰੇਨ ਤੋਂ ਕੋਰਸ ਕਰਨ ਦੇ ਬਾਅਦ ਵਿਦੇਸ਼ ਜਾਣ ਦਾ ਸੁਪਨਾ ਵੇਖ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਕ ਦਰਿੰਦਾ ਉਸ ਦੇ ਭਵਿੱਖ ਨੂੰ ਖਤਮ ਕਰਨ ਦੇ ਮਨਸੂਬੇ ਬਣਾ ਰਿਹਾ ਹੈ। ਉਹ ਆਪਣੇ ਮਾਤਾ-ਪਿਤਾ ਦੀ ਲਾਡਲੀ ਸੀ, ਜਿਸ ਦੀ ਮੌਤ ਦੇ ਬਾਅਦ ਤਾਂ ਜਿਵੇਂ ਉਸ ਦੇ ਪਿਤਾ ਪ੍ਰਗਟ ਸਿੰਘ ਅਤੇ ਮਾਤਾ ਪਰਮਜੀਤ ਦੀ ਤਾਂ ਪੂਰੀ ਦੁਨੀਆ ਹੀ ਉਜੜ ਗਈ ਹੈ।

ਹੱਤਿਆ ਕਰ ਕੇ ਵਾਲੀਬਾਲ ਖੇਡ ਰਿਹਾ ਸੀ ਲਵਦੀਪ
ਦਰਿੰਦਗੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਨ ਬਾਅਦ ਇਕਲੌਤੀ ਲੜਕੀ ਅਨਮੋਲ ਦੀ ਹੱਤਿਆ ਕਰਨ ਦੇ ਬਾਅਦ ਬੇਪਰਵਾਹ ਲਵਦੀਪ ਪਿੰਡ 'ਚ ਵਾਲੀਬਾਲ ਖੇਡ ਰਿਹਾ ਸੀ, ਜਿੱਥੋਂ ਪੁਲਸ ਨੇ ਉਸ ਨੂੰ ਜਾਂਚ ਲਈ ਹਿਰਾਸਤ 'ਚ ਲਿਆ। ਲਵਦੀਪ ਨੇ ਜਿਸ ਫੋਨ ਤੋਂ ਅਨਮੋਲ ਨੂੰ ਮਿਲਣ ਲਈ ਕਿਹਾ ਸੀ ਪਹਿਲਾਂ ਪੁਲਸ ਨੇ ਉਸ ਲੜਕੇ ਨੂੰ ਹਿਰਾਸਤ 'ਚ ਲਿਆ ਜਿਸ ਨੇ ਇਹ ਸਾਫ਼ ਕੀਤਾ ਕਿ ਇਹ ਫੋਨ ਲਵਦੀਪ ਨੇ ਕੀਤਾ ਸੀ। ਉਥੇ ਹੀ ਪੁਲਸ ਉਸ ਦੇ ਪਿੰਡ ਅਜਨਾਲਾ ਪਹੁੰਚੀ ਅਤੇ ਉਸ ਨੂੰ ਜਾਂਚ ਲਈ ਹਿਰਾਸਤ ਵਿਚ ਲੈ ਲਿਆ।


Baljeet Kaur

Content Editor

Related News