ਅਨਿਲ ਜੋਸ਼ੀ ਨੇ ਕਾਂਗਰਸ ਨੂੰ ਲਿਆ ਲੰਮੇਂ ਹੱਥੀਂ, ਵੇਰਕਾ ਨੇ ਦਿੱਤਾ ਠੋਕਵਾਂ ਜਵਾਬ
Monday, Nov 25, 2019 - 05:48 PM (IST)
![ਅਨਿਲ ਜੋਸ਼ੀ ਨੇ ਕਾਂਗਰਸ ਨੂੰ ਲਿਆ ਲੰਮੇਂ ਹੱਥੀਂ, ਵੇਰਕਾ ਨੇ ਦਿੱਤਾ ਠੋਕਵਾਂ ਜਵਾਬ](https://static.jagbani.com/multimedia/2019_11image_17_48_015867838a5.jpg)
ਅੰਮ੍ਰਿਤਸਰ (ਸੁਮਿਤ ਖੰਨਾ) : ਸਾਬਕਾ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ ਅਤੇ ਰਾਜ ਕੁਮਾਰ ਵੇਰਕਾ ਨੇ ਇਕ ਦੂਜੇ 'ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਅਨਿਲ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਕਿਸਾਨਾਂ ਤੋਂ ਲੈ ਕੇ ਮੁਲਾਜ਼ਮ ਤੱਕ ਸੜਕਾਂ 'ਤੇ ਹਨ ਤੇ ਨੌਜਵਾਨ ਨਸ਼ੇ 'ਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਹੀਂ ਚਲਾਉਣੀ ਆਉਂਦੀ ਤਾਂ ਸਾਨੂੰ ਦੇ ਦਿਓ। ਇਸ ਦੌਰਾਨ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅਨਿਲ ਜੋਸ਼ੀ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦੋਵੇਂ ਸਿਖਰਾਂ 'ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸੜਕਾਂ 'ਤੇ ਇਸ ਕਰਕੇ ਹੈ ਕਿਉਂਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਝੂਠੇ ਲਾਰੇ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੋਟਾਂ ਦੌਰਾਨ ਲੋਕਾਂ ਨੇ ਅਕਾਲੀਆਂ ਨੂੰ ਬਾਟੇ ਵਾਂਗ ਮਾਂਝਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਕਿਸਾਨ ਸੜਕਾਂ 'ਤੇ ਆਉਣ ਲਈ ਮਜ਼ਬੂਰ ਹਨ।
ਇਥੇ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਹਲਕਾ ਉੱਤਰੀ 'ਚ ਅੱਜ ਇਕ ਵਿਸ਼ੇਸ਼ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਇਥੇ ਮੁੱਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਅਨਿਲ ਜੋਸ਼ੀ ਪਹੁੰਚੇ ਹੋਏ ਸਨ।