ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ ''ਚ ਨੌਜਵਾਨ ਵਲੋਂ ਸਾਥੀ ਦਾ ਕਤਲ

Saturday, Nov 28, 2020 - 10:03 AM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ ''ਚ ਨੌਜਵਾਨ ਵਲੋਂ ਸਾਥੀ ਦਾ ਕਤਲ

ਅੰਮ੍ਰਿਤਸਰ (ਸੰਜੀਵ) : ਸ਼ਰਾਬ ਦੇ ਨਸ਼ੇ 'ਚ ਆਪਣੇ ਹੀ ਸਾਥੀ ਦਾ ਕਤਲ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਵਿਨੋਦ ਵਾਸੀ ਉੱਤਰ ਪ੍ਰਦੇਸ਼ ਅਤੇ ਗੁਰੂ ਵਿਰੁੱਧ ਕਤਲ ਦਾ ਕੇਸ ਦਰਜ ਕੇ ਉਕਤ ਦੋਸ਼ੀ ਵਿਨੋਦ ਨੂੰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ। ਗੌਰਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ ਕਿਰਾਏਦਾਰ ਰਘੂਵਿੰਦਰ ਯਾਦਵ ਨੇ ਉਸਨੂੰ ਫ਼ੋਨ 'ਤੇ ਸੂਚਨਾ ਦਿੱਤੀ ਕਿ ਉਸ ਦੀ ਮਾਤਾ ਨੇ ਜਿਹੜੇ ਮਜ਼ਦੂਰਾਂ ਨੂੰ ਕਿਰਾਏ 'ਤੇ ਰੱਖਿਆ ਹੈ, ਉਹ ਆਪਣੇ ਕਮਰੇ 'ਚ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਝਗੜਾ ਰਹੇ ਹਨ। ਉਹ ਆਪਣੇ ਭਰਾ ਕਪਿਲ ਦੇ ਨਾਲ ਰਾਤ ਸਾਢੇ 12 ਵਜੇ ਮੌਕੇ 'ਤੇ ਪਹੁੰਚਿਆ ਤਾਂ ਵੇਖਿਆ ਕਿ ਉਨ੍ਹਾਂ ਦਾ ਸਾਥੀ ਖ਼ੂਨ ਨਾਲ ਲਥਪਥ ਪਿਆ ਸੀ ਅਤੇ ਦੋਸ਼ੀ ਵਿਨੋਦ ਭੱਜਣ ਦੀ ਫਿਰਾਕ 'ਚ ਸੀ । ਉਸ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਦੋਂ ਕਿ ਦੂਜਾ ਦੋਸ਼ੀ ਗੁਰੂ ਉੱਥੋਂ ਭੱਜ ਚੁੱਕਾ ਸੀ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ

ਇਹ ਕਹਿਣਾ ਹੈ ਥਾਣਾ ਇੰਚਾਰਜ ਦਾ 
ਥਾਣਾ ਕੋਤਵਾਲੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਜਦੋਂ ਕਿ ਦਰਜ ਮਾਮਲੇ 'ਚ ਸ਼ਾਮਲ 2 ਦੋਸ਼ੀਆਂ 'ਚੋਂ ਇਕ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਫਿਲਹਾਲ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਦੋਸ਼ੀਆਂ ਨੇ ਕਿਸ ਹਥਿਆਰ ਨਾਲ ਕਤਲ ਕੀਤਾ ਸੀ।

ਇਹ ਵੀ ਪੜ੍ਹੋ : ਇੰਡੀਆ ਗੇਟ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ 'ਤੇ ਜਾਰੀ ਹੋਇਆ ਤਾਜ਼ਾ ਅਲਰਟ


author

Baljeet Kaur

Content Editor

Related News