ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਦੀ ਕਿਸਾਨੀ, ਜਵਾਨੀ ਤੇ ਵਪਾਰੀ ਵਰਗ ਨੂੰ ਕੀਤਾ ਤਬਾਹ : ਵਰਪਾਲ, ਖਾਲਸਾ, ਮਾਹਲ
Thursday, Jul 16, 2020 - 01:14 PM (IST)
ਅੰਮ੍ਰਿਤਸਰ (ਅਨਜਾਣ) : ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਦੀ ਕਿਸਾਨੀ, ਜਵਾਨੀ ਤੇ ਵਪਾਰੀ ਵਰਗ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ, ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਹਲਕਾ ਪੱਛਮੀ ਦੇ ਪ੍ਰਧਾਨ ਗੁਰਮੀਤ ਸਿੰਘ ਬੌਬੀ ਦੀ ਅਗਵਾਈ 'ਚ ਰੱਖੀ ਗਈ ਇਕੱਤਰਤਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਕਤ ਨੇਤਾਵਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ, ਕਾਂਗਰਸੀਆਂ ਦੇ ਰਾਜਕਾਲ 'ਚ ਕਿਸਾਨੀ, ਨੌਜਵਾਨੀ ਤੇ ਛੋਟੇ ਵਪਾਰੀ ਵਰਗ ਦਾ ਪੱਤਨ ਹੋਇਆ ਹੈ। ਇਥੇ ਹੀ ਬੱਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੱਡਾ ਕਾਰਣ ਵੀ ਇਹ ਦੋਵੇਂ ਪਾਰਟੀਆਂ ਦੀ ਮਿਲੀ ਭੁਗਤ ਹੈ। ਪੰਜਾਬ ਦੇ ਲੋਕਾਂ ਵਲੋਂ 2022 ਦੀਆਂ ਚੋਣਾ 'ਚ ਇਨ੍ਹਾਂ ਦੋਵੇਂ ਰਵਾਇਤੀ ਪਾਰਟੀਆਂ ਨੂੰ ਖਮਿਆਜ਼ੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋਂ : 35 ਸਾਲਾਂ ਤੋਂ ਪਾਕਿ 'ਚ ਫਸੇ 'ਨਾਨਕ' ਨੂੰ ਸੀਨੇ ਲਾਉਣ ਲਈ ਤੜਫ਼ ਰਹੇ ਨੇ ਮਾਪੇ
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਬਹੁਤ ਸਾਰੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰ ਕੇ ਲੋਕ ਹਿੱਤ ਲਈ ਬਣੀ ਲੋਕ ਇਨਸਾਫ਼ ਪਾਰਟੀ 'ਚ ਧੜਾਧੜ ਸ਼ਾਮਲ ਹੋ ਰਹੇ ਹਨ। ਇਸੇ ਕੜੀ ਤਹਿਤ ਅੱਜ ਉੱਘੇ ਸਮਾਜ ਸੇਵਕ ਹਰਿੰਦਰਪਾਲ ਸਿੰਘ ਨਾਰੰਗ ਨੂੰ ਪਾਰਟੀ ਵਲੋਂ ਹਲਕਾ ਪੱਛਮੀ ਦੇ ਧਾਰਮਿਕ ਵਿੰਗ ਦੇ ਪ੍ਰਧਾਨ, ਵਰਿੰਦਰਜੀਤ ਸਿੰਘ ਨੂੰ ਜਨਰਲ ਸਕੱਤਰ ਤੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਵਾਰਡ ਨੰਬਰ 2 ਦੇ ਯੂਥ ਵਿੰਗ ਦੇ ਪ੍ਰਧਾਨ ਤੇ ਪਲਵਿੰਦਰ ਸਿੰਘ ਪਾਲੀ ਨੂੰ ਪਾਰਟੀ ਮੈਂਬਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਹਲਕਾ ਪੱਛਮੀ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਨੇ ਇਸ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਦਾ ਵਿਸਥਾਰ ਕਰਨ ਲਈ ਅਹਿਦ ਕੀਤਾ। ਇਸ ਮੌਕੇ ਜ਼ਿਲ•ਾ ਜਨਰਲ ਸਕੱਤਰ ਮਨਦੀਪ ਸਿੰਘ ਬੱਬੀ, ਜ਼ਿਲ•ਾ ਯੂਥ ਪ੍ਰਧਾਨ ਸਰਬਜੀਤ ਸਿੰਘ ਹੈਰੀ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਪਾਰਟੀ 'ਚ ਸ਼ਾਮਿਲ ਹੋਣ ਲਈ ਸਵਾਗਤ ਕੀਤਾ।ਇਸ ਮੌਕੇ ਮਨਜੀਤ ਸਿੰਘ ਫੌਜੀ, ਨਰਿੰਦਰਪਾਲ ਸਿੰਘ, ਕਰਨ ਨਾਰੰਗ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋਂ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਇਆ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ