ਪੰਜਾਬੀਆਂ ਨੂੰ ਹਵਾਈ ਕੰਪਨੀਆਂ ਦਾ ਤੋਹਫਾ, ਅੰਮ੍ਰਿਤਸਰ ਤੋਂ ਨਵੀਆਂ ਉਡਾਣਾਂ ਜਲਦ (ਵੀਡੀਓ)

Tuesday, Sep 11, 2018 - 07:26 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤੀ ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਪੰਜਾਬੀਆਂ ਨੂੰ ਨਵੀਂਆਂ ਉਡਾਣਾਂ ਦਾ ਤੋਹਫਾ ਦੇਣ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇੰਡੀਗੋ ਵਲੋਂ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੈਦਰਾਬਾਦ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ, ਜਦਕਿ ਸਪਾਈਸ ਜੈੱਟ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਲਈ ਨਵੀਆਂ ਉਡਾਨਾਂ ਸ਼ੁਰੂ ਕਰੇਗੀ।   

ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਣਾਂ ਸ਼ੁਰੂ ਹੋਣ ਨਾਲ ਸੈਲਾਨੀਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਆਉਣ-ਜਾਣ ਵਾਲਿਆਂ ਨੂੰ ਕਾਫੀ ਲਾਭ ਮਿਲੇਗਾ। ਜੈੱਟ ਏਅਰਵੇਜ਼ 4 ਨਵੰਬਰ ਤੋਂ ਹਫਤੇ ਵਿਚ ਚਾਰ ਦਿਨ ਅੰਮ੍ਰਿਤਸਰ ਨੂੰ ਮੁੰਬਈ ਰਾਹੀਂ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਨਾਲ ਜੋੜੇਗਾ। ਜੈੱਟ ਦੀ ਉਡਾਣ ਪਹਿਲਾਂ ਮੁੰਬਈ ਜਾਏਗੀ ਅਤੇ ਫਿਰ ਯਾਤਰੀ ਇਕ ਘੰਟੇ ਤੇ 40 ਮਿੰਟ ਬਾਅਦ ਮੈਨਚੈਸਟਰ ਲਈ ਉਡਾਣ ਭਰਣਗੇ। ਇਸੇ ਤਰ੍ਹਾਂ ਹੈਦਰਾਬਾਦ ਲਈ ਸਿੱਧੀ ਉਡਾਣ ਪੰਜਾਬ ਨੂੰ ਟੈਕਨਾਲੌਜੀ ਹੱਬ ਨਾਲ ਜਾਣੇ ਜਾਂਦੇ ਸ਼ਹਿਰ ਨਾਲ ਜੋੜੇਗੀ। ਇਹ ਸਿਫਰ ਹੁਣ ਸਿਰਫ ਪੌਣੇ ਤਿੰਨ ਘੰਟੇ ਵਿਚ ਹੋਵੇਗਾ। ਬੈਂਕਾਕ ਦਾ ਸਫਰ ਹੁਣ ਸਿਰਫ ਸਾਢੇ ਚਾਰ ਘੰਟਿਆਂ ਵਿਚ ਅਤੇ ਗੋਆ ਦਾ ਤਿੰਨ ਘੰਟਿਆਂ ਵਿਚ ਤੈਅ ਹੋਵੇਗਾ।


Related News