ਅੰਮ੍ਰਿਤਸਰ :ਤੁਰਕਮੇਨਿਸਤਾਨ ਤੋਂ ਆਈ ਫਲਾਈਟ ''ਚੋਂ 42 ਹਜ਼ਾਰ ਵਿਦੇਸ਼ੀ ਸਿਗਰਟਾਂ ਜ਼ਬਤ
Friday, Jul 26, 2019 - 08:53 PM (IST)

ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਤੁਰਕਮੇਨਿਸਤਾਨ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀ ਤੋਂ 42 ਹਜ਼ਾਰ ਵਿਦੇਸ਼ੀ ਸਿਗਰਟਾਂ ਜ਼ਬਤ ਕੀਤੀਆਂ। ਜਾਣਕਾਰੀ ਅਨੁਸਾਰ ਸਿਗਰਟਾਂ ਦੀ ਇਸ ਖੇਪ ਨੂੰ ਇਕ ਵਿਅਕਤੀ ਸਬਜ਼ੀਆਂ ਅਤੇ ਦੁੱਧ ਦੇ ਪੈਕੇਟਾਂ 'ਚ ਲੁਕਾ ਕੇ ਲਿਆ ਰਿਹਾ ਸੀ। ਪੈਕਿੰਗ ਵੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਪਰ ਉਹ ਕਸਟਮ ਟੀਮ ਨੂੰ ਚਕਮਾ ਦੇਣ 'ਚ ਨਾਕਾਮ ਰਿਹਾ। ਵਿਭਾਗ ਨੇ ਸਿਗਰਟਾਂ ਦੀ ਖੇਪ ਨੂੰ ਜ਼ਬਤ ਕਰ ਲਿਆ ਹੈ। ਇਸ ਮਾਮਲੇ 'ਚ ਖੁਲਾਸਾ ਹੋਇਆ ਹੈ ਕਿ ਤੁਰਕਮੇਨਿਸਤਾਨ 'ਚ ਜਿਨ੍ਹਾਂ ਸਿਗਰਟਾਂ ਨੂੰ ਪੁਰਾਣੀਆਂ ਅਤੇ ਐਕਸਪਾਇਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਭਾਰਤ ਲਿਆ ਕੇ ਮਹਿੰਗੇ ਭਾਅ ਵੇਚਿਆ ਜਾਂਦਾ ਹੈ। ਤੁਰਕਮੇਨਿਸਤਾਨ 'ਚ ਅਜਿਹੀਆਂ ਸਿਗਰਟਾਂ 1 ਰੁਪਏ 'ਚ ਮਿਲ ਜਾਂਦੀਆਂ ਹਨ, ਜਦਕਿ ਭਾਰਤ 'ਚ ਇਨ੍ਹਾਂ ਦਾ ਮੁੱਲ 20 ਤੋਂ 25 ਰੁਪਏ ਜਾਂ ਇਸ ਤੋਂ ਵੀ ਵੱਧ ਹੁੰਦਾ ਹੈ।