ਅੰਮ੍ਰਿਤਪਾਲ ਦਾ ਸਾਥੀ ਗੋਰਖਾ ਬਾਬਾ ਅਜਨਾਲਾ ਅਦਾਲਤ ’ਚ ਪੇਸ਼, 20 ਤੱਕ ਰਿਮਾਂਡ ’ਤੇ ਭੇਜਿਆ

Tuesday, Apr 18, 2023 - 10:01 PM (IST)

ਅੰਮ੍ਰਿਤਪਾਲ ਦਾ ਸਾਥੀ ਗੋਰਖਾ ਬਾਬਾ ਅਜਨਾਲਾ ਅਦਾਲਤ ’ਚ ਪੇਸ਼, 20 ਤੱਕ ਰਿਮਾਂਡ ’ਤੇ ਭੇਜਿਆ

ਅਜਨਾਲਾ (ਗੁਰਜੰਟ)-ਅਜਨਾਲਾ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ’ਚ ਸ਼ਾਮਲ ਅੰਮ੍ਰਿਤਪਾਲ ਸਿੰਘ ਦੇ ਅਤਿ ਕਰੀਬੀ ਮੰਨੇ ਜਾਂਦੇ ਤਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਅੱਜ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਭਾਰੀ ਸੁਰੱਖਿਆ ਹੇਠ ਅਜਨਾਲਾ ਦੀ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਅਜਨਾਲਾ ਪੁਲਸ ਨੂੰ ਗੋਰਖਾ ਬਾਬਾ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਧਿਰ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਥਾਣਾ ਅਜਨਾਲਾ ’ਚ ਦਰਜ ਕੀਤੇ ਗਏ ਮੁਕੱਦਮਾ ਨੰਬਰ 39 ’ਚ ਸ਼ਾਮਲ ਤਜਿੰਦਰ ਸਿੰਘ ਉਰਫ ਗੋਰਖਾ ਬਾਬਾ ਪੁੱਤਰ ਲਾਭ ਸਿੰਘ ਵਾਸੀ ਮਾਂਗੇਵਾਲ ਥਾਣਾ ਮਾਲੋਦ ਖੰਨਾ ਨੂੰ ਅੱਜ ਅਜਨਾਲਾ ਪੁਲਸ ਵੱਲੋਂ ਲਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਜਨਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੇ ਕਿ ਅਦਾਲਤ ਵੱਲੋਂ ਉਸ ਦਾ 20 ਅਪ੍ਰੈਲ ਤੱਕ ਪੁਲਸ ਰਿਮਾਂਡ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ


author

Manoj

Content Editor

Related News