'ਜਨਤਾ ਦੀ ਸੱਥ' 'ਚ MLA ਰਾਜਾ ਵੜਿੰਗ, ਦੇਖੋ ਪੂਰਾ ਇੰਟਰਵਿਊ (ਵੀਡੀਓ)
Monday, Jan 28, 2019 - 03:13 PM (IST)
ਜਲੰਧਰ/ਗਿੱਦੜਬਾਹਾ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ' 'ਚ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੇ ਰਾਜਾ ਵੜਿੰਗ ਕੋਲੋਂ 'ਖੰਘ ਦੀ ਦਵਾਈ', ਕੁਲਬੀਰ ਜ਼ੀਰਾ ਦੇ ਵਿਵਾਦ ਤੋਂ ਇਲਾਵਾ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਅਤੇ ਜਵਾਬਦੇਹੀ ਮੰਗੀ ਗਈ। ਇਸ ਦੇ ਨਾਲ ਹੀ ਰਾਜਾ ਵੜਿੰਗ ਤੋਂ ਹਲਕੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਲੈ ਕੇ ਵੀ ਜਵਾਬਦੇਹੀ ਮੰਗੀ ਗਈ। ਰਾਜਾ ਵੜਿੰਗ ਨਾਲ ਕੀਤਾ ਗਿਆ ਪੂਰਾ ਇੰਟਰਵਿਊ ਤੁਸੀਂ 'ਜਗ ਬਾਣੀ' ਦੇ ਫੇਸਬੁੱਕ ਪੇਜ਼, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਉੱਪਰ ਦਿੱਤੇ ਗਏ ਲਿੰਕ 'ਤੇ ਕਲਿਕ ਕਰਕੇ ਦੇਖ ਸਕਦੇ ਹੋ।
