ਪੰਜਾਬ 'ਚ ਕਾਂਗਰਸ ਨੂੰ 38 ਵਿਧਾਨ ਸਭਾ ਹਲਕਿਆਂ 'ਚੋਂ ਮਿਲੀ ਲੀਡ, ਜਾਣੋ ਬਾਕੀ ਪਾਰਟੀਆਂ ਦਾ ਹਾਲ

Thursday, Jun 06, 2024 - 11:40 AM (IST)

ਪੰਜਾਬ 'ਚ ਕਾਂਗਰਸ ਨੂੰ 38 ਵਿਧਾਨ ਸਭਾ ਹਲਕਿਆਂ 'ਚੋਂ ਮਿਲੀ ਲੀਡ, ਜਾਣੋ ਬਾਕੀ ਪਾਰਟੀਆਂ ਦਾ ਹਾਲ

ਜਲੰਧਰ (ਧਵਨ)- ਪੰਜਾਬ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜੇਕਰ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਚੋਣ ਨਤੀਜੇ ਹੈਰਾਨ ਕਰਨ ਵਾਲੇ ਦਿਖਾਈ ਦੇ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਕੁਲ 117 ਮੈਂਬਰ ਹਨ। ਲੋਕ ਸਭਾ ਦੀਆਂ 13 ਸੀਟਾਂ ’ਚੋਂ ਕਾਂਗਰਸ ਨੇ 7, ਆਮ ਆਦਮੀ ਪਾਰਟੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ 'ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕੀ ਕਹਿੰਦਾ ਹੈ ਕਾਨੂੰਨ

ਜੇਕਰ ਵਿਧਾਨ ਸਭਾ ਹਲਕਿਆਂ ’ਚ ਪਈਆਂ ਵੋਟਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਾਂਗਰਸ ਨੇ 38 ਤੇ ਭਾਜਪਾ ਨੇ 23 ਵਿਧਾਨ ਸਭਾ ਸੀਟਾਂ ’ਤੇ ਲੀਡ ਹਾਸਲ ਕੀਤੀ ਹੈ। ਭਾਜਪਾ ਹਾਲਾਂਕਿ ਲੋਕ ਸਭਾ ਦੀ ਇਕ ਵੀ ਸੀਟ ਜਿੱਤ ਨਹੀਂ ਸਕੀ। ਇਹ 23 ਸੀਟਾਂ ਸ਼ਹਿਰੀ ਖੇਤਰਾਂ ਵਾਲੀਆਂ ਹਨ। ਦਿਹਾਤੀ ਖੇਤਰਾਂ ’ਚ ਭਾਜਪਾ ਨੂੰ ਲੀਡ ਨਹੀਂ ਮਿਲੀ। ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ 32 ਵਿਧਾਨ ਸਭਾ ਸੀਟਾਂ ’ਤੇ ਲੀਡ ਹਾਸਲ ਕਰਨ ’ਚ ਕਾਮਯਾਬ ਰਹੀ। ਪਾਰਟੀ ਨੂੰ ਸੂਬੇ ’ਚ ਲਗਭਗ 26 ਫੀਸਦੀ ਵੋਟ ਸ਼ੇਅਰ ਹਾਸਲ ਹੋਇਆ।

ਅਕਾਲੀ ਦਲ ਦੇ ਵੋਟ ਸ਼ੇਅਰ 'ਚ ਆਈ ਭਾਰੀ ਗਿਰਾਵਟ

ਦਿਲਚਸਪ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਵੋਟ ਸ਼ੇਅਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਅਕਾਲੀ ਦਲ ਨੂੰ ਸਿਰਫ 12.42 ਫ਼ੀਸਦੀ ਵੋਟ ਸ਼ੇਅਰ ਹੀ ਮਿਲੇ। ਵਿਧਾਨ ਸਭਾ ਸੀਟਾਂ ’ਚ ਲੀਡ ਦੇ ਹਿਸਾਬ ਨਾਲ ਅਕਾਲੀ ਦਲ ਨੂੰ 9 ਸੀਟਾਂ ’ਤੇ ਹੀ ਲੀਡ ਮਿਲੀ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ ਪੰਜਾਬ 'ਚ ਹੋਣਗੇ ਵੱਡੇ ਫੇਰਬਦਲ! CM ਮਾਨ ਨੇ ਖਿੱਚੀ ਤਿਆਰੀ

ਪਹਿਲੀ ਵਾਰ 15 ਵਿਧਾਨ ਸਭ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਦਾ ਰਿਹਾ ਜਲਵਾ

ਪੰਜਾਬ ’ਚ ਪਹਿਲੀ ਵਾਰ 15 ਵਿਧਾਨ ਸਭਾ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਦਾ ਜਲਵਾ ਦੇਖਣ ਨੂੰ ਮਿਲਿਆ। ਸੂਬੇ ਦੀਆਂ 13 ਸੰਸਦੀ ਸੀਟਾਂ ’ਚੋਂ ਸ੍ਰੀ ਖਡੂਰ ਸਾਹਿਬ ਅਤੇ ਫਰੀਦਕੋਟ ਸੀਟਾਂ ਆਜ਼ਾਦ ਉਮੀਦਵਾਰ ਜਿੱਤਣ ’ਚ ਕਾਮਯਾਬ ਰਹੇ ਸੀ। ਸ੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ’ਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਕੁਲ 9 ਵਿਧਾਨ ਸਭਾ ਹਲਕਿਆਂ ’ਚੋਂ 8 ਵਿਧਾਨ ਸਭਾ ਹਲਕਿਆਂ ’ਚ ਲੀਡ ਹਾਸਲ ਕੀਤੀ ਜਦਕਿ ਇਕ ਸੀਟ ’ਤੇ ਕਾਂਗਰਸ ਨੂੰ ਲੀਡ ਮਿਲੀ। ਫਰੀਦਕੋਟ ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵੀ 9 ਵਿਧਾਨ ਸਭਾ ਸੀਟਾਂ ’ਚੋਂ 7 ਵਿਧਾਨ ਸਭਾ ਸੀਟਾਂ ’ਤੇ ਜੇਤੂ ਰਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News