ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

Monday, Apr 04, 2022 - 06:43 PM (IST)

ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

ਕਪੂਰਥਲਾ/ਫੱਤੂਢੀਂਗਾ (ਚੰਦਰ)- ਪਿਆਰ ਦਾ ਕੋਈ ਧਰਮ, ਜਾਤ ਜਾਂ ਦੇਸ਼ ਨਹੀ ਹੁੰਦਾ ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਲੱਖਾਂ ਔਕੜਾਂ ਵੀ ਆ ਜਾਣ ਦੋ ਪਿਆਰ ਕਰਨ ਵਾਲਿਆਂ ਦਾ ਮੇਲ ਹੋ ਹੀ ਜਾਂਦਾ ਹੈ। ਅਜਿਹਾ ਹੀ ਕੁਝ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿਖੇ ਵੇਖਣ ਨੂੰ ਮਿਲਿਆ, ਪੰਜਾਬੀ ਮੁੰਡੇ ਦੀਆਂ ਗੋਰੀ ਮੇਮ ਦੇ ਨਾਲ ਫੇਸਬੁੱਕ 'ਤੇ ਪਿਆਰ ਦੀਆਂ ਪੀਂਘਾਂ ਪੈ ਗਈਆਂ। 

PunjabKesari

ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇਕ ਸਾਲ ਪਹਿਲਾ ਅਮਰੀਕਾ ਦੀ ਰਹਿਣ ਵਾਲੀ ਗੋਰੀ ਮੇਮ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਉਕਤ ਨੌਜਵਾਨ ਨੇ ਕਦੇ ਇਹ ਵੀ ਨਹੀਂ ਸੀ ਸੋਚਿਆ ਕਿ ਉਸ ਦੀ ਇਹ ਦੋਸਤੀ ਪਹਿਲਾਂ ਪਿਆਰ ਅਤੇ ਫਿਰ ਵਿਆਹ ਤੱਕ ਪਹੁੰਚ ਜਾਵੇਗੀ। ਚੈਟਿੰਗ ਕਰਦੇ ਦੋਹਾਂ ਦੀ ਦੋਸਤੀ ਪਿਆਰ ਤੱਕ ਪਹੁੰਚ ਗਈ ਅਤੇ ਫਿਰ ਇਕੱਠੇ ਰਹਿਣ ਦਾ ਵਾਅਦਾ ਤੱਕ ਲਿਆ। ਤਮਾਮ ਔਕੜਾਂ ਦੇ ਬਾਵਜੂਦ ਅਮਰੀਕਾ ਦੀ ਰਹਿਣ ਵਾਲੀ ਗੋਰੀ ਮੇਮ ਕੁਝ ਦਿਨ ਪਹਿਲਾਂ ਹੀ ਲਵਪ੍ਰੀਤ ਦੇ ਪਿੰਡ ਆਈ ਹੈ ਅਤੇ ਦੋਹਾਂ ਨੇ ਇਥੇ ਗੁਰਦੁਆਰਾ ਸਾਹਿਬ 'ਚ ਲਾਵਾਂ ਲੈ ਕੇ ਵਿਆਹ ਕਰਵਾਇਆ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਝੂਠੇ ਕੇਸਾਂ ਨੂੰ ਰੱਦ ਕਰੇਗੀ, ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇਗਾ

PunjabKesari

ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਮੁਤਾਬਕ ਦੋਹਾਂ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਅਮਰੀਕਨ ਗੋਰੀ ਮੇਮ ਲਵਪ੍ਰੀਤ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਨੂੰ ਭਾਸ਼ਾ ਦੀ ਸਮੱਸਿਆ ਤਾਂ ਜ਼ਰੂਰ ਆ ਰਹੀ ਹੈ ਪਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ।

PunjabKesari

ਉਥੇ ਹੀ ਮੁੰਡੇ ਦੀ ਮਾਂ ਨੇ ਕਿਹਾ ਕਿ ਅਸੀਂ ਬਹੁਤ ਖ਼ੁਸ਼ ਹਾਂ। ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ। ਜੇਕਰ ਮੇਰੀਆਂ ਦੋ ਧੀਆਂ ਹਨ ਤਾਂ ਉਹ ਵੀ ਮੇਰੀ ਧੀ ਹੀ ਹੈ। ਜੋ ਵੀ ਉਸ ਨੂੰ ਪਸੰਦ ਹੁੰਦਾ ਹੈ ਅਸੀਂ ਉਹ ਬਣਾਉਂਦੇ ਹਾਂ। ਉਹ ਵੀ ਸਾਨੂੰ ਬਹੁਤ ਹੀ ਪਿਆਰ ਕਰਦੀ ਹੈ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ਤੇ ਸੁਹਰਿਆਂ ਬਾਰੇ ਕੀਤਾ ਇਹ ਖ਼ੁਲਾਸਾ

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News