2 ਹਜ਼ਾਰ ਦੇ ਅਮਰੀਕੀ ਡਾਲਰ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
Wednesday, Feb 09, 2022 - 02:22 PM (IST)
ਮੋਗਾ (ਬਿੰਦਾ) : ਫਰੈਂਡਜ਼ ਡਰਾਈਕਲੀਨ ਪ੍ਰਤਾਪ ਰੋਡ ਮੋਗਾ ਕੋਲੋਂ ਯੂ.ਐੱਸ.ਏ ਨਿਵਾਸੀ ਗੁਰਮੇਲ ਸਿੰਘ ਪੁੱਤਰ ਸਾਧੂ ਸਿੰਘ ਸਾਬਕਾ ਸਰਪੰਚ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਆਪਣੇ ਕੱਪੜੇ ਡਰਾਈਕਲੀਨ ਕਰਵਾਉਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਦੇ ਕੋਟ ਦੀ ਜੇਬ ਵਿਚੋਂ ਯੂ.ਐੱਸ.ਏ ਦੇ 2 ਹਜ਼ਾਰ ਡਾਲਰ ਨਿਕਲੇ ਜਿਸ ’ਤੇ ਰਾਜੇਸ਼ ਸਚਦੇਵਾ ਅਤੇ ਉਨ੍ਹਾਂ ਦੇ ਸਪੁੱਤਰ ਸਾਹਿਲ ਸਚਦੇਵਾ ਨੇ ਇਮਾਨਦਾਰੀ ਦੀ ਮਿਸਾਲ ਦਿਖਾਉਂਦੇ ਹੋਏ ਸਬੰਧਤ ਮਾਲਕ ਨੂੰ ਉਨ੍ਹਾਂ ਦੇ 2 ਹਜ਼ਾਰ ਡਾਲਰ ਵਾਪਸ ਕੀਤੇ।
ਇਸ ਮੌਕੇ ਸਾਧੂ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਇਮਾਨਦਾਰੀ ਦੀ ਮਿਸਾਲ ਪੇਸ਼ ਕਰਕੇ ਰਾਜੇਸ਼ ਸਚਦੇਵਾ ਅਤੇ ਸਾਹਿਲ ਸਚਦੇਵਾ ਨੇ ਬੇਹੱਦ ਚੰਗਾ ਕੰਮ ਕੀਤਾ ਹੈ। ਉਨ੍ਹਾਂ ਫਰੈਂਡਜ਼ ਡਰਾਈਕਲੀਨ ਦੇ ਮਾਲਕਾਂ ਦਾ ਇਸ ਲਈ ਧੰਨਵਾਦ ਵੀ ਕੀਤਾ।