15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ, ਪਾੜ ਦਿੱਤੇ ਕੱਪੜੇ

Tuesday, Jul 25, 2023 - 06:26 PM (IST)

15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ, ਪਾੜ ਦਿੱਤੇ ਕੱਪੜੇ

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਮੁਹੱਲਾ ਮਾਈ ਗੋਦੜੀ ’ਚ ਅੱਜ ਇਕ ਐੱਨ. ਆਰ. ਆਈ. ਬਜ਼ੁਰਗ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਖਮੀ ਐੱਨ. ਆਰ. ਆਈ. ਬਜ਼ੁਰਗ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਜਾਣਕਾਰੀ ਮੁਤਾਬਕ ਦਲਵਿੰਦਰ ਕੌਰ ਨਾਮਕ ਬਜ਼ੁਰਗ ਮਹਿਲਾ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਹੀ ਸੀ ਜਿਸਨੇ ਜਾਣ ਤੋਂ ਪਹਿਲਾਂ ਆਪਣੇ ਮਕਾਨ ਦਾ ਇਕ ਕਮਰਾ ਮਾਵਾਂ-ਧੀਆਂ ਨੂੰ ਕਿਰਾਏ ’ਤੇ ਦੇ ਦਿੱਤਾ ਤਾਂ ਜੋ ਉਸਦੇ ਮਕਾਨ ਦੀ ਸਾਂਭ-ਸੰਭਾਲ ਹੋ ਸਕੇ ਪਰ ਪਿੱਛੋਂ ਉਨ੍ਹਾਂ ਵੱਲੋਂ ਇਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਪੂਰੇ ਘਰ ’ਤੇ ਹੀ ਕਬਜ਼ਾ ਕਰ ਲਿਆ ਗਿਆ ਅਤੇ ਹੁਣ ਐੱਨ. ਆਰ. ਆਈ. ਮਹਿਲਾ ਮੁਤਾਬਕ ਜਦ ਕਰੀਬ ਇਕ ਮਹੀਨਾ ਪਹਿਲਾਂ ਵਾਪਿਸ ਆਈ ਤਾਂ ਉਹ ਜਦੋਂ ਆਪਣੇ ਘਰ ਗਈ ਤਾਂ ਪੂਰੇ ਘਰ ’ਤੇ ਉਨ੍ਹਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਜਿਨ੍ਹਾਂ ਵੱਲੋਂ ਉਸ ਨੂੰ ਘਰ ਅੰਦਰ ਨਹੀਂ ਵੜਨ ਦਿੱਤਾ ਗਿਆ ਸਗੋਂ ਗਾਲੀ-ਗਲੋਚ ਤੱਕ ਕੀਤਾ ਗਿਆ ਜਿਸ ਦੀ ਉਸ ਨੇ ਐੱਨ. ਆਰ. ਆਈ. ਥਾਣੇ ’ਚ ਰਿਪੋਰਟ ਵੀ ਲਿਖਾਈ ਪਰ ਕੋਈ ਕਾਰਵਾਈ ਨਹੀਂ ਹੋਈ। 

ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ

ਅੱਜ ਉਕਤ ਔਰਤ ਵੱਲੋਂ ਜਦੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮਕਾਨ ਖਾਲ੍ਹੀ ਕਰਵਾਉਣ ਪੁੱਜੀ ਤਾਂ ਉਕਤ ਕਿਰਾਏਦਾਰ ਮਾਵਾਂ-ਧੀਆਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਣ ਮਹਿਲਾ ਦੇ ਨੱਕ ’ਚੋਂ ਖੂਨ ਵਗਣ ਲੱਗਾ ਅਤੇ ਹੱਥੋਪਾਈ ਦੌਰਾਣ ਐੱਨ. ਆਰ. ਆਈ. ਮਹਿਲਾ ਦੇ ਕੱਪੜੇ ਤਕ ਪਾੜ ਦਿੱਤੇ ਗਏ। ਫਿਲਹਾਲ ਐੱਨ. ਆਰ. ਆਈ. ਮਹਿਲਾ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਐੱਮ. ਐੱਲ. ਆਰ. ਪ੍ਰਾਪਤ ਹੋਣ ਤੋਂ ਬਾਅਦ ਮਹਿਲਾ ਦੇ ਬਿਆਨ ਲਿਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਵੇਗੀ।

ਇਹ ਵੀ ਪੜ੍ਹੋ : ਭਰਤੀ ਕੀਤੇ 9998 ਅਧਿਆਪਕਾਂ ’ਚੋਂ ਸੈਂਕੜਿਆਂ ਦੇ ਸਰਟੀਫਿਕੇਟ ਫਰਜ਼ੀ, ਹੋਵੇਗੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News